post

Jasbeer Singh

(Chief Editor)

Entertainment

ਮੌਰੀਸ਼ਸ ਵਿੱਚ ਛੁੱਟੀਆਂ ਮਨਾ ਰਹੀ ਹੈ ਸ਼ਹਿਨਾਜ਼ ਗਿੱਲ

post-img

ਅਦਾਕਾਰਾ ਸ਼ਹਿਨਾਜ਼ ਗਿੱਲ ਇਸ ਸਮੇਂ ਮੌਰੀਸ਼ਸ ਵਿੱਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਉਸ ਨੇ ਇੰਸਟਾਗ੍ਰਾਮ ’ਤੇ ਇਕ ਰਿਜ਼ੌਰਟ ਵਿਚਲੀ ਆਪਣੀ ਵੀਡੀਓ ਸਾਂਝੀ ਕੀਤੀ ਹੈ। ਅਦਾਕਾਰਾ ਬੀਚ ’ਤੇ ਘੁੰਮਦੀ ਦਿਖਾਈ ਦੇ ਰਹੀ ਹੈ। ਉਸ ਨੇ ਸਫ਼ੈਦ ਕਮੀਜ਼ ਤੇ ਕਾਲੀ ਨਿੱਕਰ ਪਾਈ ਹੋਈ ਹੈ ਅਤੇ ਉਹ ਪਾਣੀ ਵਿੱਚ ਖੇਡਾਂ ਕਰ ਰਹੀ ਹੈ। ਇਸ ਵੀਡੀਓ ਦੇ ਬੈਕਗਰਾਊਂਡ ਵਿੱਚ ‘ਸਾਥੀਆ’ ਫਿਲਮ ਦਾ ਗਾਣਾ ‘ਐ ਉਡੀ ਉਡੀ’ ਚੱਲ ਰਿਹਾ ਹੈ। ਅਦਾਕਾਰਾ ਨੇ ਵੀਡੀਓ ਦੀ ਕੈਪਸ਼ਨ ਵਿੱਚ ਗਾਣੇ ਦੇ ਬੋਲ ‘ਐ ਉਡੀ ਉਡੀ…ਐ ਖਵਾਬਾਂ ਕੀ ਬੁਰੀ…” ਲਿਖੇ ਹਨ। ਇਹ ਗੀਤ ਅਸਲ ਵਿੱਚ ਅਦਾਕਾਰਾ ਰਾਣੀ ਮੁਖਰਜੀ ਅਤੇ ਵਿਵੇਕ ਓਬਰਾਏ ’ਤੇ ਫਿਲਮਾਇਆ ਗਿਆ ਸੀ ਅਤੇ ਸੰਗੀਤਕਾਰ ਅਦਨਾਨ ਸਾਮੀ ਵੱਲੋਂ ਗਾਇਆ ਗਿਆ ਹੈ। ਸਾਲ 2002 ’ਚ ਰਿਲੀਜ਼ ਹੋਈ ‘ਸਾਥੀਆ’ ਦਾ ਨਿਰਦੇਸ਼ਨ ਸ਼ਾਦ ਅਲੀ ਨੇ ਕੀਤਾ ਸੀ। ਇਹ ਕਹਾਣੀ ਅਜਿਹੇ ਜੋੜੇ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਆਪਣੇ ਮਾਪਿਆਂ ਦੇ ਭਾਰੀ ਵਿਰੋਧ ਦੇ ਬਾਵਜੂਦ ਭੱਜ ਕੇ ਵਿਆਹ ਕਰਵਾ ਲੈਂਦਾ ਹੈ। ਜ਼ਿਕਰਯੋਗ ਹੈ ਕਿ ਸ਼ਹਿਨਾਜ਼ ਨੇ ਸਾਲ 2015 ਵਿੱਚ ਮਿਊਜ਼ਿਕ ਵੀਡੀਓ ‘ਸ਼ਿਵ ਦੀ ਕਿਤਾਬ’ ਨਾਲ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਸਾਲ 2019 ਵਿੱਚ ‘ਬਿੱਗ ਬੌਸ’ ਦੇ 13ਵੇਂ ਐਡੀਸ਼ਨ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਉਸ ਦੀ ਜ਼ਿੰਦਗੀ ਦੇ ‘ਸਿਤਾਰੇ’ ਬਦਲ ਗਏ।

Related Post