post

Jasbeer Singh

(Chief Editor)

National

ਲੱਦਾਖ ਵਿਚ ਮਸ਼ਕ ਦੌਰਾਨ ਜੇਸੀਓ ਸਣੇ ਪੰਜ ਫੌਜੀ ਸ਼ਯੋਕ ਨਦੀ ’ਚ ਡੁੱਬੇ

post-img

ਲੱਦਾਖ ਵਿਚ ਅੱਜ ਵੱਡੇ ਤੜਕੇ ਨਯੋਮਾ-ਚੁਸ਼ੁਲ ਇਲਾਕੇ ਵਿਚ ਅਸਲ ਕੰਟਰੋਲ ਰੇਖਾ ਦੇ ਨਾਲ ਸ਼ਯੋਕ ਨਦੀ ਵਿਚ ਆਏ ਹੜ੍ਹ ਵਿਚ ਟੀ-72 ਟੈਂਕ ਡੁੱਬਣ ਨਾਲ ਇਸ ਉੱਤੇ ਸਵਾਰ ਜੇਸੀਓ (ਜੂਨੀਅਰ ਕਮਿਸ਼ਨਡ ਅਧਿਕਾਰੀ) ਸਣੇ ਥਲ ਸੈਨਾ ਦੇ ਪੰਜ ਜਵਾਨ ਡੁੱਬ ਗਏ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਾਦਸੇ ਨੂੰ ਮੰਦਭਾਗਾ ਦੱਸ ਕੇ ਦੁਖ ਜਤਾਇਆ ਹੈ। ਅਧਿਕਾਰੀਆਂ ਨੇ ਕਿਹਾ ਕਿ ਹਾਦਸਾ ਇਥੋਂ 148 ਕਿਲੋਮੀਟਰ ਦੂਰ ਮੰਦਿਰ ਮੋੜ ਨੇੜੇ ਵੱਡੇ ਤੜਕੇ ਡੇਢ ਵਜੇ ਦੇ ਕਰੀਬ ਫੌਜੀ ਮਸ਼ਕ ਦੌਰਾਨ ਵਾਪਰਿਆ। ਲੇਹ ਅਧਾਰਿਤ ਫੌਜ ਦੇ ਪੀਆਰਓ ਨੇ ਇਕ ਬਿਆਨ ਵਿਚ ਕਿਹਾ ਕਿ ਰਾਹਤ ਟੀਮਾਂ ਮੌਕੇ ’ਤੇ ਭੇਜੀਆਂ ਗਈਆਂ, ਪਰ ਨਦੀ ਵਿਚ ਪਾਣੀ ਦਾ ਪੱਧਰ ਜ਼ਿਆਦਾ ਤੇ ਵਹਾਅ ਤੇਜ਼ ਹੋਣ ਕਰਕੇ ਰਾਹਤ ਟੀਮਾਂ ਆਪਣੇ ਮਿਸ਼ਨ ਵਿਚ ਸਫਲ ਨਹੀਂ ਹੋਈਆਂ ਤੇ ਟੈਂਕ ਸਵਾਰ ਫੌਜੀਆਂ ਦੀ ਜਾਨ ਜਾਂਦੀ ਰਹੀ।

Related Post