National
0
ਬੰਗਾਲ ਦੇ ਰਾਜਪਾਲ ਸੀਵੀ ਆਨੰਦ ਬੋਸ ਵੱਲੋਂ ਮੁੱਖ ਮੰਤਰੀ ਮਮਤਾ ਬੈਨਰਜੀ ਖਿਲਾਫ਼ ਮਾਣਹਾਨੀ ਕੇਸ ਦਰਜ
- by Aaksh News
- June 29, 2024
ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਆਨੰਦ ਬੋਸ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਖਿਲਾਫ਼ ਕਲਕੱਤਾ ਹਾਈ ਕੋਰਟ ਵਿਚ ਮਾਣਹਾਨੀ ਦਾ ਕੇਸ ਦਰਜ ਕੀਤਾ ਹੈ। ਬੈਨਰਜੀ ਨੇ ਲੰਘੇ ਦਿਨ ਸੂਬਾ ਸਕੱਤਰੇਤ ਵਿਚ ਪ੍ਰਸ਼ਾਸਨਿਕ ਬੈਠਕ ਦੌਰਾਨ ਕਿਹਾ ਸੀ ਕਿ ਕੁਝ ਮਹਿਲਾਵਾਂ ਨੇ ਉਨ੍ਹਾਂ ਨੂੰ ਸ਼ਿਕਾਇਤ ਕੀਤੀ ਹੈ ਕਿ ਉਹ ਰਾਜ ਭਵਨ ਵਿਚ ਚਲਦੀਆਂ ਸਰਗਰਮੀਆਂ ਕਰਕੇ ਉਥੇ ਜਾਣ ਤੋਂ ਡਰਦੀਆਂ ਹਨ। ਬੋਸ ਨੇ ਇਸ ਟਿੱਪਣੀ ਲਈ ਬੈਨਰਜੀ ਦੀ ਨੁਕਤਾਚੀਨੀ ਕਰਦਿਆਂ ਕਿਹਾ ਸੀ ਕਿ ਲੋਕ ਨੁਮਾਇੰਦਿਆਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਗ਼ਲਤ ਤਸਵੀਰ ਪੇਸ਼ ਕਰਨ ਜਾਂ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਨਾ ਕਰਨ। ਸੂਤਰਾਂ ਨੇ ਕਿਹਾ ਕਿ ਬੰਗਾਲ ਦੇ ਰਾਜਪਾਲ ਨੇ ਕੁਝ ਟੀਐੱਮਸੀ ਆਗੂਆਂ ਖਿਲਾਫ਼ ਵੀ ਮਿਲਦੀਆਂ ਜੁਲਦੀਆਂ ਟਿੱਪਣੀਆਂ ਲਈ ਮਾਣਹਾਨੀ ਕੇਸ ਦਰਜ ਕੀਤਾ ਹੈ।
