10ਵੀਂ ਦੇ ਵਿਦਿਆਰਥੀ ਦੀ ਹੋਈ ਚਾਈਨਾ ਡੋਰ ਨਾਲ ਗਲਾ ਵੱਢੇ ਜਾਣ ਨਾਲ ਮੌਤ
- by Jasbeer Singh
- January 24, 2026
10ਵੀਂ ਦੇ ਵਿਦਿਆਰਥੀ ਦੀ ਹੋਈ ਚਾਈਨਾ ਡੋਰ ਨਾਲ ਗਲਾ ਵੱਢੇ ਜਾਣ ਨਾਲ ਮੌਤ ਲੁਧਿਆਣਾ, 24 ਜਨਵਰੀ 2026 : ਪੰਜਾਬ ਦੇ ਸ਼ਹਿਰ ਸਮਰਾਲਾ ਦੇ ਪਿੰਡ ਭਰਥਲਾ ਵਿਖੇ ਇਕ 10ਵੀਂ ਜਮਾਤ ਦੇ ਵਿਦਿਆਰਥੀ ਦੀ ਧੋਣ ਚਾਈਨਾ ਡੋਰ ਨਾਲ ਵੱਢੇ ਜਾਣ ਤੇ ਮੌਤ ਹੋ ਗਈ ਹੈ। ਕੌਣ ਹੈ ਇਹ ਨੌਜਵਾਨ ਵਿਦਿਆਰਥੀ ਪ੍ਰਾਪਤ ਜਾਣਕਾਰੀ ਅਨੁਸਾਰ ਸਮਰਾਲਾ ਦੇ ਜਿਸ ਪਿੰਡ ਭਰਥਲਾ ਵਿਖੇ 15 ਸਾਲਾ 10ਵੀਂ ਜਮਾਤ ਦੇ ਨੌਜਵਾਨ ਵਿਦਿਆਰਥੀ ਦੀ ਚਾਈਨਾ ਡੋਰ ਦੇ ਕਾਰਨ ਗਲਾ ਵੱਢੇ ਜਾਣ ਕਾਰਨ ਮੌਤ ਜਾਣ ਦਾ ਸਮਾਚਾਰ ਮਿਲਿਆ ਹੈ ਦਾ ਨਾਮ ਤਰਨਜੋਤ ਸਿੰਘ ਹੈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਹ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਸਕੂਲ ਤੋਂ ਘਰ ਪਰਤ ਰਿਹਾ ਸੀ ਕਿ ਇਸ ਦੌਰਾਨ ਰਸਤੇ ਵਿੱਚ ਉਸ ਦੇ ਗਲੇ ‘ਤੇ ਚਾਈਨਾ ਡੋਰ ਫਿਰ ਗਈ । ਚਾਈਨਾ ਡੋਰ ਦੇ ਕਾਰਨ ਤਰਨਜੋਤ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਤੇ ਕੁਝ ਹੀ ਸਮੇਂ ਬਾਅਦ ਉਸ ਨੇ ਦਮ ਤੋੜ ਦਿੱਤਾ। ਜਾਣਕਾਰੀ ਦੇ ਅਨੁਸਾਰ ਤਰਨਜੋਤ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਉੱਥੇ ਹੀ ਪਿੰਡ ਭਰਥਲਾ ਵਿੱਚ ਇਸ ਘਟਨਾ ਦੇ ਕਾਰਨ ਸੋਗ ਦੀ ਲਹਿਰ ਹੈ। ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ। ਪਿੰਡ ਵਾਲਿਆਂ ਨੇ ਕੀਤਾ ਚਾਈਨਾ ਡੋਰ ਦੇ ਵਿਕਣ ਦਾ ਵਿਰੋਧ ਤਰਨਜੋਤ ਸਿੰਘ ਦੀ ਚਾਈਨਾ ਡੋਰ ਕਾਰਨ ਹੋਈ ਮੌਤ ਤੇ ਗੁੱਸੇ ਵਿਚ ਆਏ ਪਿੰਡ ਵਾਸੀਆਂ ਨੇ ਰੋਸ ਵਜੋਂ ਨਾਅਰੇਬਾਜੀ ਕੀਤੀ ਤੇ ਕਿਹਾ ਕਿ ਜੇਕਰ ਚਾਈਨਾ ਡੋਰ ਤੇ ਪਾਬੰਦੀ ਹੈ ਫਿਰ ਇਹ ਬਾਜਾਰਾਂ ਵਿਚ ਕਿਵੇਂ ਵਿਕ ਰਹੀ ਹੈ, ਜਿਸਦਾ ਪੁਲਸ ਅਧਿਕਾਰੀਆਂ ਕੋਲ ਕੋਈ ਜਵਾਬ ਨਹੀਂ ਸੀ ਪਰ ਹਕੀਕਤ ਸਭ ਦੇ ਸਾਹਮਣੇ ਹੈ ਕਿ ਚਾਈਨਾ ਡੋਰ ਕਿੰਨੀ ਕੁ ਖਤਰਨਾਕ ਹੈ।
