post

Jasbeer Singh

(Chief Editor)

National

ਦਿੱਲੀ `ਚ ਧੁੰਦ ਕਾਰਨ 118 ਉਡਾਣਾਂ ਰੱਦ ਤੇ 130 ਵਿਚ ਦੇਰੀ ਤੇ 16 ਦਾ ਰਸਤਾ ਬਦਲਿਆ

post-img

ਦਿੱਲੀ `ਚ ਧੁੰਦ ਕਾਰਨ 118 ਉਡਾਣਾਂ ਰੱਦ ਤੇ 130 ਵਿਚ ਦੇਰੀ ਤੇ 16 ਦਾ ਰਸਤਾ ਬਦਲਿਆ ਨਵੀਂ ਦਿੱਲੀ, 31 ਦਸੰਬਰ 2025 : ਦਿੱਲੀ ਹਵਾਈ ਅੱਡੇ `ਤੇ ਮੰਗਲਵਾਰ ਨੂੰ ਸੰਘਣੀ ਧੁੰਦ ਕਾਰਨ ਜਹਾਜ਼ ਸੰਚਾਲਨ ਪ੍ਰਭਾਵਿਤ ਹੋਣ ਨਾਲ 118 ਉਡਾਣਾਂ ਰੱਦ ਹੋਈਆਂ, 16 ਉਡਾਣਾਂ ਦੇ ਰਸਤੇ `ਚ ਤਬਦੀਲੀ ਕੀਤੀ ਗਈ ਅਤੇ 130 ਦੇ ਸੰਚਾਲਨ `ਚ ਦੇਰੀ ਹੋਈ। ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡਾਇਲ) ਵੱਲੋਂ ਸੰਚਾਲਿਤ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (ਆਈ. ਜੀ. ਆਈ. ਏ.) ਤੋਂ ਰੋਜ਼ਾਨਾ ਲੱਗਭਗ 1,300 ਉਡਾਣਾਂ ਦਾ ਸੰਚਾਲਨ ਹੁੰਦਾ ਹੈ। ਡਾਇਲ ਨੇ ਸੋਸ਼ਲ ਮੀਡੀਆ ਮੰਚ ਤੇ ਆਖਿਆ ਸਾਰੀਆਂ ਉਡਾਣਾਂ ਦਾ ਸੰਚਾਲਨ ਸਾਧਾਰਨ ਰੂਪ ਵਿਚ ਹੈ ਜਾਰੀ ਡਾਇਲ ਨੇ ਸੋਸ਼ਲ ਮੀਡੀਆ ਮੰਚ `ਐਕਸ` `ਤੇ ਸਵੇਰੇ ਇਕ ਪੋਸਟ `ਚ ਕਿਹਾ ਕਿ ਸਾਰੀਆਂ ਉਡਾਣਾਂ ਦਾ ਸੰਚਾਲਨ ਸਾਧਾਰਨ ਰੂਪ `ਚ ਜਾਰੀ ਹੈ ਪਰ ਜੋ ਉਡਾਣਾਂ `ਕੈਟ-ਤਿੰਨ` ਦੇ ਅਨੁਸਾਰ ਨਹੀਂ ਹਨ, ਉਹ ਪ੍ਰਭਾਵਿਤ ਹੋ ਸਕਦੀਆਂ ਹਨ। ਕੈਟ-ਤਿੰਨ ਅਨੁਰੂਪਤਾ ਦੇ ਤਹਿਤ ਪਾਇਲਟ ਵਿਜ਼ੀਬਿਲਟੀ ਦੀ ਸਥਿਤੀ `ਚ ਵੀ ਉਡਾਣਾਂ ਦਾ ਸੰਚਾਲਨ ਕਰ ਸਕਦੇ ਹਨ। ਧੁੰਦ ਅਤੇ ਘੱਟ ਵਿਜ਼ੀਬਿਲਟੀ ਦੇ ਪਿਛੋਕੜ `ਚ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਮੰਗਲਵਾਰ ਨੂੰ ਕਿਹਾ ਕਿ ਹਵਾਬਾਜ਼ੀ ਕੰਪਨੀਆਂ ਨੂੰ ਯਾਤਰੀਆਂ ਦੀ ਸਹੂਲਤ ਸਬੰਧੀ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਹੁਕਮ ਦਿੱਤੇ ਗਏ ਹਨ।

Related Post

Instagram