post

Jasbeer Singh

(Chief Editor)

Punjab

ਬੱਚਿਆਂ ਨਾਲ ਭਰੇ ਆਟੋ ਨੂੰ ਕਾਰ ਨੇ ਮਾਰੀ ਟੱਕਰ ਕਾਰਨ 12 ਬੱਚੇ ਜ਼਼ਖਮੀ

post-img

ਬੱਚਿਆਂ ਨਾਲ ਭਰੇ ਆਟੋ ਨੂੰ ਕਾਰ ਨੇ ਮਾਰੀ ਟੱਕਰ ਕਾਰਨ 12 ਬੱਚੇ ਜ਼਼ਖਮੀ ਬਠਿੰਡਾ : ਪੰਜਾਾਬ ਦੇ ਸ਼ਹਿਰ ਬਠਿੰਡਾ `ਚ 100 ਫੁੱਟੀ ਰੋਡ `ਤੇ ਭਿਆਨਕ ਸੜਕ ਹਾਦਸਾ ਹੋਇਆ ਹੈ। ਸਕੂਲੀ ਬੱਚਿਆਂ ਨਾਲ ਭਰੇ ਇੱਕ ਆਟੋ ਨੂੰ ਤੇਜ਼ ਰਫਤਾਰ ਫਾਰਚੂਨਰ ਗੱਡੀ ਵੱਲੋਂ ਟੱਕਰ ਮਾਰ ਦਿੱਤੀ ਗਈ, ਜਿਸ ਦੌਰਾਨ 12 ਬੱਚੇ ਜ਼ਖ਼ਮੀ ਦੱਸੇ ਜਾ ਰਹੇ ਹਨ। ਦੋ ਬੱਚਿਆਂ ਦੇ ਗੰਭੀਰ ਜ਼ਖ਼ਮੀ ਹੋਣ ਬਾਰੇ ਵੀ ਕਿਹਾ ਜਾ ਰਿਹਾ ਹੈ। ਫਿਲਹਾਲ ਬੱਚਿਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।ਜ਼ਖ਼ਮੀ ਸਕੂਲੀ ਬੱਚਿਆਂ ਨੂੰ ਸਹਾਰਾ ਕਲੱਬ ਬਠਿੰਡਾ ਅਤੇ ਨੌਜਵਾਨ ਵੈਲਫੇਅਰ ਸੋਸਾਇਟੀ ਦੇ ਮੈਂਬਰਾਂ ਨੇ ਹਸਪਤਾਲ ਦਾਖਲ ਕਰਵਾਇਆ। ਇਸ ਮੌਕੇ ਸਹਾਰਾ ਵੈਲਫੇਅਰ ਸੁਸਾਇਟੀ ਦੇ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਲ ਆਈ ਸੀ ਕਿ ਭਾਗੂ ਰੋਡ `ਤੇ ਆਟੋ ਤੇ ਫਾਰਚੂਨਰ ਦੀ ਟੱਕਰ ਹੋਈ। ਇਸ ਦੌਰਾਨ 12 ਸਕੂਲੀ ਵਿਦਿਆਰਥੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਸੁਸਾਇਟੀ ਮੈਂਬਰ ਹਸਪਤਾਲ ਲੈ ਕੇ ਆਏ ਹਨ। ਉਸ ਨੇ ਦੱਸਿਆ ਕਿ ਹਾਲਾਤ ਹੁਣ ਠੀਕ ਹੈ, ਪਰ ਬੱਚਿਆਂ ਦੇ ਸੱਟਾਂ ਵੱਜੀਆਂ ਹਨ ਅਤੇ ਇਲਾਜ ਚੱਲ ਰਿਹਾ ਹੈ। ਉਸ ਨੇ ਦੱਸਿਆ ਕਿ ਹਾਦਸੇ `ਚ ਆਟੋ ਪੂਰੀ ਤਰ੍ਹਾਂ ਭੰਨਿਆ ਗਿਆ।

Related Post