post

Jasbeer Singh

(Chief Editor)

Patiala News

ਨਾਭਾ ਨਗਰ ਕੌਂਸਲ ਦੇ 12 ਕੋਂਸਲਰਾਂ ਨੇ ਸੋਂਪਿਆ ਵਿਧਾਇਕ ਦੇਵ ਮਾਨ ਨੂੰ ਅਪਣਾ ਅਸਤੀਫਾ

post-img

ਨਾਭਾ ਨਗਰ ਕੌਂਸਲ ਦੇ 12 ਕੋਂਸਲਰਾਂ ਨੇ ਸੋਂਪਿਆ ਵਿਧਾਇਕ ਦੇਵ ਮਾਨ ਨੂੰ ਅਪਣਾ ਅਸਤੀਫਾ -ਮਾਮਲਾ ਪੰਕਜ ਪੱਪੂ ਦੀ ਪਤਨੀ ਸੁਜਾਤਾ ਚਾਵਲਾ ਦੇ ਅਸਤੀਫੇ ਤੇ ਅਪਣੇ ਵਾਰਡਾਂ ਦੇ ਕੰਮਾ ਤੇ ਸਫ਼ਾਈ ਦਾ ਨਾਭਾ, 4 ਨਵੰਬਰ 2025 : ਪਿਛਲੇ ਸਮੇਂ ਤੇ ਪ੍ਰਧਾਨ ਸੁਜਾਤਾ ਚਾਵਲਾ ਪਤਨੀ ਪੰਕਜ ਪੱਪੂ ਜ਼ੋ ਛੁੱਟੀ ਤੇ ਚੱਲ ਰਹੇ ਹਨ ਅਤੇ ਕੌਂਸਲਰਾਂ ਵਿਚਕਾਰ ਅਪਣੇ ਵਾਰਡ ਦੇ ਕੰਮਾਂ, ਸੁਜਾਤਾ ਚਾਵਲਾ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ।ਪਹਿਲਾਂ ਵੀ ਵੱਡੀ ਗਿਣਤੀ ਵਿਚ ਕੌਂਸਲਰਾਂ ਵਲੋਂ ਉਨ੍ਹਾਂ ਖਿਲਾਫ਼ ਬੇਭਰੋਸਗੀ ਮਤਾ ਦਿੱਤਾ ਗਿਆ ਸੀ, ਜਿਸ ਨੂੰ ਵਿਧਾਇਕ ਦੇਵ ਮਾਨ ਦੇ ਭਰੋਸੇ ਤੋਂ ਬਾਅਦ ਵਾਪਸ ਲੈਣ ਲਿਆ ਸੀ। ਕਾਰਵਾਈ ਨਾ ਹੋਣ ਦੇ ਰੋਸ ਵਜੋਂ ਕੌਂਸਲਰਾਂ ਨੇ ਸੌਂਪੇ ਵਿਧਾਇਕ ਨੂੰ ਅਸਤੀਫੇ ਇੱਕ ਮਹੀਨਾ ਬੀਤ ਜਾਣ ਤੋਂ ਬਾਅਦ ਕਾਰਵਾਈ ਨਾ ਹੋਣ ਤੇ ਦੋ ਦਿਨ ਅਲਟੀਮੇਟਮ ਤੋਂ ਬਾਅਦ ਅੱਜ 12 ਕੌਂਸਲਰਾਂ ਵਲੋਂ ਆਪਣਾ ਅਸਤੀਫਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੂੰ ਸੌਂਪ ਦਿੱਤਾ ਗਿਆ ਹੈ । ਅਸਤੀਫਿਆਂ ਤੇ ਪ੍ਰਤੀਕਰਮ ਦਿੰਦਿਆਂ ਵਿਧਾਇਕ ਦੇਵਮਾਨ ਨੇ ਕਿਹਾ ਸੁਜਾਤਾ ਚਾਵਲਾ ਛੁੱਟੀ ਤੇ ਹਨ ਤੇ ਉਨ੍ਹਾਂ ਦਾ ਅਸਤੀਫ਼ਾ ਮੇਰੇ ਕੋਲ ਹੈ ਤੇ ਜਿਹੜੇ ਵਿਅਕਤੀ ਅਸਤੀਫਾ ਦੇਣ ਆਏ ਸੀ ਉਹ ਖੁਦ ਕੌਂਸਲਰ ਨਹੀਂ ਸਿਰਫ ਉਨ੍ਹਾਂ ਵਿੱਚੋਂ ਤਿੰਨ ਚਾਰ ਹੀ ਕੌਂਸਲਰ ਹਨ ਜਦੋਂ ਕਿ ਬਾਕੀ ਕਿਸੇ ਦੇ ਪਤੀ ਹਨ, ਕਿਸੇ ਦੀ ਮਾਤਾ ਜੀ ਹਨ ਕੌਂਸਲਰ ਖੁਦ ਨਹੀਂ ਆਏ। ਮੈਂ ਵਿਧਾਇਕ ਹਾਂ ਸਰਕਾਰ ਦਾ ਹਿੱਸਾ ਸ਼ਹਿਰ ਦਾ ਕੰਮ ਕਿਵੇਂ ਚਲਾਉਣਾ ਹੈ ਸਰਕਾਰ ਨੇ ਦੇਖਣਾ ਕਾਨੂੰਨ ਮੁਤਾਬਕ ਪ੍ਰਧਾਨ ਦੀ ਛੁੱਟੀ ਉਪਰੰਤ ਚਾਰਜ ਸੀਨੀਅਰ ਮੀਤ ਪ੍ਰਧਾਨ ਨੂੰ ਦਿੱਤਾ ਜਾਂਦਾ ਹੈ, ਜੋ ਸੇਵਾ ਅਮਰਜੀਤ ਕੌਰ ਸਾਹਨੀ ਨੂੰ ਸੌਂਪੀ ਗਈ ਸੀ ਹੁਣ ਘਰੇਲੂ ਕਾਰਨਾਂ ਕਰਕੇ ਉਹ ਵੀ ਛੁੱਟੀ ਤੇ ਚਲੇ ਗਏ ਹਨ ਤੇ ਹੁਣ ਕਾਰਜਕਾਰੀ ਪ੍ਰਧਾਨ ਦੀ ਜਿੰਮੇਵਾਰੀ ਮੀਤ ਪ੍ਰਧਾਨ ਜਸਦੀਪ ਖੰਨਾ ਨੂੰ ਸੌਂਪੀ ਗਈ ਹੈ। ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਨੇ ਵਿਧਾਇਕ ਦੇਵ ਮਾਨ ਦੀ ਅਗਵਾਈ ਫੂਕਿਆ ਰਾਜਾ ਵੜਿੰਗ ਦਾ ਪੁਤਲਾ -ਕਿਹਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਦਲਿਤ ਵਿਰੋਧੀ ਚਿਹਰਾ ਹੋਇਆ ਨੰਗਾ ਨਾਭਾ 4 ਨਵੰਬਰ 2025 : ਕਾਂਗਰਸ ਦੇ ਸੂਬਾ ਪ੍ਰਧਾਨ ਵਲੋਂ ਤਰਨਤਾਰਨ ਵਿਖੇ ਜਿ਼ਮਨੀ ਚੋਣ ਦੇ ਪ੍ਰਚਾਰ ਸਮੇਂ ਦਲਿਤ ਵਿਰੋਧੀ ਦਿੱਤੇ ਬਿਆਨ ਦੇ ਰੋਸ ਵਜੋਂ ਅੱਜ ਹਲਕਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਲੋਂ ਅਪਣੇ ਪਾਰਟੀ ਵਰਕਰਾਂ ਨਾਲ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ ਨਾਭਾ ਵਿਖੇ ਰੋਸ ਪ੍ਰਦਰਸ਼ਨ ਤੇ ਨਾਅਰੇਬਾਜੀ ਕਰਦਿਆਂ ਰਾਜਾ ਵੜਿੰਗ ਦਾ ਪੁਤਲਾ ਫੂਕਿਆ।ਇਸ ਮੌਕੇ ਦੇਵ ਮਾਨ ਨੇ ਕਿਹਾ ਦਲਿਤ ਆਗੂ ਨੂੰ ਲੈ ਕੇ ਰਾਜਾ ਵੜਿੰਗ ਵਲੋਂ ਵਰਤੀ ਅਪਮਾਨਜਨਕ ਸਬਦਾਵਲੀ ਨਾਲ ਉਨ੍ਹਾਂ ਦਾ ਦਲਿਤ ਵਿਰੋਧੀ ਚੇਹਰਾ ਨੰਗਾ ਹੋ ਗਿਆ ਹੈ । ਉਨ੍ਹਾਂ ਕਿਹਾ ਕਿ ਦਲਿਤਾਂ ਦਾ ਅਪਮਾਨ ਬਰਦਾਸਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਰਾਜਾ ਵੜਿੰਗ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ।ਇਸ ਮੋਕੇ ਗੁਲਾਬ ਮਾਨ, ਭੁਪਿੰਦਰ ਸਿੰਘ ਕੱਲਰਮਾਜਰੀ, ਕਾਲੀ ਪ੍ਰਧਾਨ, ਮਨਪ੍ਰੀਤ ਸਿੰਘ ਧਾਰੋਂਕੀ ਪ੍ਰਧਾਨ ਟਰੱਕ ਯੂਨੀਅਨ, ਲਾਡੀ ਭਾਦਸੋਂ, ਮੱਖਣ ਨਰਮਾਣਾ, ਤੇਜਿੰਦਰ ਖਹਿਰਾ, ਧਰਮਿੰਦਰ ਸਿੰਘ ਸੁੱਖੇ ਲਾਲ, ਗੁਰਚਰਨ ਸਿੰਘ ਲੁਹਾਰਮਾਜਰਾ, ਗੁਰਲਾਲ ਸਿੰਘ ਮੱਲੀ, ਅਮਨਦੀਪ ਲੱਧਾਹੇੜੀ, ਅਮਨਦੀਪ ਸਿੰਘ ਕੋਟਕਲਾਂ, ਜਸਵੀਰ ਸਿੰਘ ਛਿੰਦਾ, ਗੁਰਪ੍ਰੀਤ ਸਿੰਘ ਦੋਦਾ, ਮਨਜੀਤ ਸਿੰਘ ਫਤਹਿਪੁਰ, ਰਾਜੀਵ ਪਾਠਕ ਸਰਪੰਚ ਸੌਜਾ, ਪੱਟੀ ਬਿਰਧਨੋ, ਬੱਬੂ ਸਿੰਘ, ਜੱਜ ਸਰਪੰਚ, ਅਮਨਦੀਪ ਕੁਮਾਰ, ਜਸਵਿੰਦਰ ਸਿੰਘ ਅੱਚਲ, ਭੁਪਿੰਦਰ ਸਿੰਘ ਕਕਰਾਲਾ, ਜਸਵੀਰ ਸਿੰਘ ਘਨੂੰੜਕੀ, ਸੁੱਖੀ ਖਹਿਰਾ, ਜਸਵੀਰ ਬਾਵਾ ਤੇ ਵਰਕਰ ਮੌਜੂਦ ਸਨ।

Related Post

Instagram