post

Jasbeer Singh

(Chief Editor)

120 ਸਾਲਾ ਬੇਬੇ ਬੀਰੋ ਬੇਗਮ ਚੱਲ ਵਸੀ

post-img

ਨਜ਼ਦੀਕੀ ਕਸਬੇ ਮਾਣਕਪੁਰ ਦੀ 120 ਸਾਲਾ ਬੇਬੇ ਬੀਰੋ ਬੇਗਮ ਦਾ ਬੀਤੀ ਸ਼ਾਮ ਦੇਹਾਂਤ ਹੋ ਗਿਆ। ਬੀਰੋ ਬੇਗਮ ਦੇ ਪੁੱਤਰ ਰਮਜ਼ਾਨ ਖਾਂ ਨੇ ਦੱਸਿਆ ਕਿ ਉਸ ਦੀ ਮਾਂ ਦੀ ਉਮਰ 120 ਸਾਲ ਦੀ ਸੀ। ਉਨ੍ਹਾਂ ਦੱਸਿਆ ਕਿ ਬੀਰੋ ਬੇਗਮ ਦੇ ਪੰਜ ਪੁੱਤਰ ਅਤੇ 2 ਧੀਆਂ ਸਨ। ਦੇਸ਼ ਦੀ ਵੰਡ ਵੇਲੇ ਉਹ ਚਾਰ ਬੱਚਿਆਂ ਦੀ ਮਾਂ ਸੀ। ਉਸ ਦੇ ਪਤੀ ਜ਼ਾਫ਼ਰ ਖਾਂ ਦੀ 1987 ਵਿੱਚ ਮੌਤ ਹੋ ਗਈ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਉਸ ਦੀ ਪੰਜਵੀਂ ਪੀੜ੍ਹੀ ਦੇ ਬੱਚੇ ਵਿਆਹੁਣਯੋਗ ਹਨ। ਉਨ੍ਹਾਂ ਦੱਸਿਆ ਕਿ ਅਖੀਰ ਤੱਕ ਉਸ ਦੀ ਨਿਗ੍ਹਾ, ਦੰਦ ਆਦਿ ਸਾਰਾ ਕੁੱਝ ਠੀਕ ਰਿਹਾ। ਕੁੱਝ ਸਮੇਂ ਤੋਂ ਬਵਾਸੀਰ ਤੋਂ ਪੀੜਤ ਹੋਣ ਕਾਰਨ ਉਸ ਦੀ ਮੌਤ ਹੋ ਗਈ। ਮਾਣਕਪੁਰ ਦੇ ਨੰਬਰਦਾਰ ਪ੍ਰੇਮ ਕੁਮਾਰ ਨੇ ਦੱਸਿਆ ਕਿ ਬੀਰੋ ਬੇਗਮ ਇਸ ਇਲਾਕੇ ਵਿੱਚ ਸਭ ਤੋਂ ਵੱਡੀ ਉਮਰ ਦੀ ਔਰਤ ਸੀ।

Related Post