post

Jasbeer Singh

(Chief Editor)

Entertainment

ਸਿਨੇਮਾ ਵਿੱਚ ਔਰਤਾਂ ਲਈ ਖਾਸ ਰਿਹਾ ਕਾਨ 2024: ਕਿਆਰਾ ਅਡਵਾਨੀ

post-img

ਬੌਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਨੇ ਕਾਨ ਫੈਸਟੀਵਲ ਬਾਰੇ ਕਿਹਾ ਕਿ ਵੱਕਾਰੀ ਸਮਾਗਮ ਦਾ 2024 ਐਡੀਸ਼ਨ ਇਸ ਸਾਲ ਸਿਨੇ ਜਗਤ ਵਿੱਚ ਔਰਤਾਂ ਲਈ ਖਾਸ ਰਿਹਾ, ਕਿਉਂਕਿ ਉਨ੍ਹਾਂ ਨੂੰ ਇਸ ਦੌਰਾਨ ਜਸ਼ਨ ਮਨਾਉਂਦੇ ਦੇਖਿਆ ਗਿਆ। ਅਦਾਕਾਰਾ ਨੇ 77ਵੇਂ ਕਾਨ ਫਿਲਮ ਫੈਸਟੀਵਲ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ। ਕਿਆਰਾ ਨੇ ਇੰਸਟਾਗ੍ਰਾਮ ’ਤੇ ਵੈਨਿਟੀ ਫੇਅਰ ਮੈਗਜ਼ੀਨ ਦੇ ਕਵਰ ਨੂੰ ਸਾਂਝਾ ਕੀਤਾ, ਜਿਸ ਵਿੱਚ ਉਸ ਨਾਲ ਅਸੀਲ ਓਮਰਾਨ, ਅਧਵਾ ਫਹਾਦ ਅਤੇ ਸਲਮਾ ਅਬੂ-ਦੇਫ ਵਰਗੀਆਂ ਪ੍ਰਸਿੱਧ ਹਸਤੀਆਂ ਨੇ ਪੋਜ਼ ਦਿੱਤੇ ਸਨ। ਕੈਪਸ਼ਨ ਵਿੱਚ ਅਦਾਕਾਰਾ ਨੇ ਕਿਹਾ, ‘‘ਇਨ੍ਹਾਂ ਸ਼ਾਨਦਾਰ ਔਰਤਾਂ ਨਾਲ ਵੈਨਿਟੀ ਫੇਅਰ ਦੇ ਪਲ’’। ਕਾਨ 2024 ਸਿਨੇ ਜਗਤ ਵਿੱਚ ਔਰਤਾਂ ਲਈ ਖਾਸ ਸਾਲ ਰਿਹਾ। ਅਸੀਂ ਜੇਤੂ ਰਹੇ ਤੇ ਉਤਸ਼ਾਹ ਨਾਲ ਜਸ਼ਨ ਮਨਾਇਆ। ਇਸ ਮਗਰੋਂ ਅਦਾਕਾਰਾ ਨੇ ਆਪਣੀ ਕਾਮਯਾਬੀ ਦਾ ਸਿਹਰਾ ਅਨਾਸੂਈਆ ਸੇਨਗੁਪਤਾ, ਜੋ ਅਨਕਰਟੇਨ ਰਿਗਾਰਡ ਵਿੱਚ ਸਰਵੋਤਮ ਅਦਾਕਾਰ ਪੁਰਸਕਾਰ ਜਿੱਤਣ ਵਾਲੀ ਪਹਿਲੀ ਭਾਰਤੀ ਅਦਾਕਾਰਾ ਬਣੀ ਸੀ ਅਤੇ ਪਾਇਲ ਕਪਾਡੀਆ ਨੂੰ ਦਿੱਤਾ ਹੈ। ਅਦਾਕਾਰਾ ਨੇ ਕਿਹਾ, ‘‘ਭਾਰਤੀ ਔਰਤਾਂ ਦੀਆਂ ਦੋ ਇਤਿਹਾਸਕ ਜਿੱਤਾਂ ਤੋਂ ਲੈ ਕੇ ਸਿਨੇਮਾ ਲਈ ਸਾਡੇ ਪਿਆਰ, ਜਨੂੰਨ ਅਤੇ ਫਿਲਮਾਂ ਵਿੱਚ ਔਰਤਾਂ ਵਜੋਂ ਸਾਡੀ ਭੂਮਿਕਾ ਬਾਰੇ ਚਰਚਾ ਨੇ ਮੈਨੂੰ ਖੁਸ਼ੀ ਦਿੱਤੀ ਹੈ।

Related Post