post

Jasbeer Singh

(Chief Editor)

National

ਡੌਂਕੀ ਲਾ ਅਮਰੀਕਾ ਜਾ ਰਹੇ 130 ਭਾਰਤੀਆਂ ਨੂੰ ਪਨਾਮਾ ਤੋਂ ਹੀ ਕੀਤਾ ਡਿਪੋਰਟ, ਪਹਿਲੀ ਵਾਰ ਹੋਇਆ ਅਜਿਹਾ

post-img

ਡੌਂਕੀ ਲਾ ਅਮਰੀਕਾ ਜਾ ਰਹੇ 130 ਭਾਰਤੀਆਂ ਨੂੰ ਪਨਾਮਾ ਤੋਂ ਹੀ ਕੀਤਾ ਡਿਪੋਰਟ, ਪਹਿਲੀ ਵਾਰ ਹੋਇਆ ਅਜਿਹਾ ਪਨਾਮਾ ਨੇ ਸ਼ੁੱਕਰਵਾਰ ਨੂੰ 130 ਭਾਰਤੀ ਪ੍ਰਵਾਸੀਆਂ ਨੂੰ ਭਾਰਤ ਵਾਪਸ ਭੇਜ ਦਿੱਤਾ ਹੈ। ਇਹ ਪ੍ਰਵਾਸੀ ਗੈਰ-ਕਾਨੂੰਨੀ ਤਰੀਕੇ ਨਾਲ ਪਨਾਮਾ ਵਿਚ ਦਾਖਲ ਹੋਏ ਸਨ। ਇਹ ਕਾਰਵਾਈ ਅਮਰੀਕਾ ਨਾਲ ਜੁਲਾਈ ਵਿੱਚ ਹੋਏ ਸਮਝੌਤੇ ਤਹਿਤ ਕੀਤੀ ਗਈ ਸੀ। ਇਸ ਸਮਝੌਤੇ ਤਹਿਤ ਅਮਰੀਕਾ ਨੇ ਪਨਾਮਾ ਤੋਂ ਪ੍ਰਵਾਸੀਆਂ ਨੂੰ ਵਾਪਸ ਭੇਜਣ ਲਈ 6 ਮਿਲੀਅਨ ਡਾਲਰ ਦੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਸੀ। ਅਮਰੀਕਾ ਨੂੰ ਉਮੀਦ ਹੈ ਕਿ ਇਸ ਨਾਲ ਉਸ ਦੀ ਦੱਖਣੀ ਸਰਹੱਦ ‘ਤੇ ਗੈਰ-ਕਾਨੂੰਨੀ ਘੁਸਪੈਠ ਘਟੇਗੀ। ਪਨਾਮਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਭਾਰਤੀ ਪ੍ਰਵਾਸੀਆਂ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਨਵੀਂ ਦਿੱਲੀ ਭੇਜਿਆ ਗਿਆ ਸੀ। ਇਹ ਪਹਿਲੀ ਵਾਰ ਸੀ ਕਿ ਅਮਰੀਕਾ ਨਾਲ ਹੋਏ ਇਸ ਸਮਝੌਤੇ ਤਹਿਤ ਅਮਰੀਕਾ ਤੋਂ ਬਾਹਰ ਕਿਸੇ ਵੀ ਦੇਸ਼ ਦੇ ਪ੍ਰਵਾਸੀਆਂ ਨੂੰ ਵਾਪਸ ਭੇਜਿਆ ਗਿਆ ਹੈ। ਕੋਲੰਬੀਆ ਅਤੇ ਪਨਾਮਾ ਦੇ ਵਿਚਕਾਰ ਸਥਿਤ ਡੇਰਿਅਨ ਜੰਗਲ, ਮੱਧ ਅਮਰੀਕਾ ਅਤੇ ਮੈਕਸੀਕੋ ਰਾਹੀਂ ਦੱਖਣੀ ਅਮਰੀਕਾ ਤੋਂ ਸੰਯੁਕਤ ਰਾਜ ਅਮਰੀਕਾ ਜਾਣ ਵਾਲੇ ਪ੍ਰਵਾਸੀਆਂ ਲਈ ਇੱਕ ਪ੍ਰਮੁੱਖ ਰਸਤਾ ਬਣ ਗਿਆ ਹੈ। ਇਹ ਜੰਗਲ ਬੇਹੱਦ ਖ਼ਤਰਨਾਕ ਹੈ ਅਤੇ ਇੱਥੇ ਅਪਰਾਧਿਕ ਸਮੂਹਾਂ ਦਾ ਦਬਦਬਾ ਹੈ ਪਰ ਇਸ ਦੇ ਬਾਵਜੂਦ ਪਿਛਲੇ ਸਾਲ ਪੰਜ ਲੱਖ ਤੋਂ ਵੱਧ ਪ੍ਰਵਾਸੀ ਇਸ ਜੰਗਲ ਨੂੰ ਪਾਰ ਕਰਕੇ ਅਮਰੀਕਾ ਪਹੁੰਚਣ ਵਿੱਚ ਕਾਮਯਾਬ ਰਹੇ।

Related Post