

ਸੜਕ ਸੁਰੱਖਿਆ ਸੰਬੰਧੀ 2 ਰੋਜ਼ਾ ਟਰੇਨਿੰਗ ਕੈਂਪ ਸੰਪੰਨ ਨਾਭਾ, 6 ਅਕਤੂਬਰ 2025 : ਹਰਸ਼ ਬਲੱਡ ਡੋਨਰ ਸੋਸਾਇਟੀ ਨਾਭਾ ਨੇ ਸ਼ਹਿਰ ਦੇ ਸਕੂਲੀ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਰਿਪੁਦਮਨ ਕਾਲਜ ਨਾਭਾ ਵਿਖ਼ੇ ਜੈਪੁਰ ਦੀ ਸੰਸਥਾ 'ਮੁਸਕਾਨ ਫੋਰ ਰੋਡ ਸੇਫਟੀ' ਦੇ ਪ੍ਰੋਜੈਕਟ ਡਾਇਰੈਕਟਰ ਨੇਹਾ ਖੁੱਲਰ ਟੀਮ ਵੱਲੋਂ ਸੜਕ ਸੁਰੱਖਿਆ ਸੰਬੰਧੀ ਟਰੇਨਿੰਗ 'ਡ੍ਰਾਈਵਿੰਗ ਸੇਫਟੀ ਫਸਟ' ਦੋ ਰੋਜ਼ਾ ਕੈਂਪ ਲਗਾਇਆ ਗਿਆ । ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਆਰ. ਟੀ. ਓ. ਬਬਨਦੀਪ ਵਾਲੀਆਂ ਦੀ ਅਗਵਾਈ ਹੇਠ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਪਟਿਆਲਾ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਕੈਂਪ ਦੇ ਪਹਿਲੇ ਦਿਨ ਨਾਭਾ ਦੇ ਸਕੂਲ ਵੈਨ ਡਰਾਈਵਰਾਂ ਨੂੰ ਸੜਕ ਸੁਰੱਖਿਆ ਸੰਬੰਧੀ ਟਰੇਨਿੰਗ ਦਿਤੀ ਗਈ ਅਤੇ ਦੂਸਰੇ ਦਿਨ ਵਲੰਟੀਅਰਾਂ ਨੂੰ ਟਰੇਨਿੰਗ ਦੇਕੇ ਟ੍ਰੇਨਰ ਬਣਾਇਆ ਗਿਆ, ਜੋ ਸਮੇ ਸਮੇ ਤੇ ਲੋੜ ਪੈਣ ‘ਤੇ ਸੜਕ ਸੁਰੱਖਿਆ ਜਾਗਰੂਕਤਾ ਕੈਂਪ ਲਗਾ ਸਕਣ । ਨਾਭਾ ਦੇ ਐਮ. ਐਲ. ਏ. ਗੁਰਦੇਵ ਸਿੰਘ ਦੇਵ ਮਾਨ ਨੇ ਟ੍ਰੇਨਿੰਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ। ਹਰਸ਼ ਬਲੱਡ ਡੋਨਰ ਸੋਸਾਇਟੀ ਦੇ ਪ੍ਰਧਾਨ ਅਤੇ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਮੈਂਬਰ ਭੁਵੇਸ਼ ਬਾਂਸਲ ਭਾਸ਼ੀ ਖੂਨਦਾਨੀ ਸਟੇਂਟ ਅਵਾਰਡੀ ਨੇ ਦੱਸਿਆ ਕਿ ਇਸ ਕੈਂਪ ਵਿੱਚ ਵਡਮੁੱਲਾ ਸਹਿਯੋਗ ਐਸ. ਡੀ. ਐਮ. ਨਾਭਾ ਡਾ. ਇਸਮਤ ਵਿਜੇ ਸਿੰਘ ਅਤੇ ਏ. ਟੀ. ਓ. ਪਟਿਆਲਾ ਮਨਜੋਤ ਸਿੰਘ, ਸੁਖਬੀਰ ਸਿੰਘ ਸਿੱਖਿਆ ਵਿਭਾਗ ਦਾ ਰਿਹਾ । ਇਸ ਮੌਕੇ ਸੋਸਾਇਟੀ ਚੇਅਰਮੈਨ ਜਿਪਸੀ ਬਾਂਸਲ, ਚਰਨਜੀਤ ਸਹਿਗਲ, ਸਰਪ੍ਰਸਤ ਕੁਲਦੀਪ ਭਾਟੀਆ, ਸਰਪ੍ਰਸਤ ਵਿਜੈ ਗਰਗ, ਵਾਇਸ ਪ੍ਰਧਾਨ ਮਾਧਵ ਸ਼ਰਮਾ, ਸਕੱਤਰ ਪੁਨੀਤ ਬਾਂਸਲ, ਹਿਮਾਂਸ਼ੂ ਗੋਇਲ, ਅਵਤਾਰ ਸਿੰਘ ਟੋਨੀ, ਦਿਨੇਸ਼ ਕੁਮਾਰ ਕਾਕਾ ਆਦਿ ਹਾਜਰ ਸਨ ।