
ਤੇਰਾਪੰਥ ਭਵਨ ਵਿਖੇ ਗੁਰੂਦੇਵ ਸ੍ਰੀ ਤੁਲਸੀ ਜੀ ਦੀ 23ਵੀ ਸਲਾਨਾ ਬਰਸੀ ਮਨਾਈ
- by Jasbeer Singh
- June 17, 2025

ਤੇਰਾਪੰਥ ਭਵਨ ਵਿਖੇ ਗੁਰੂਦੇਵ ਸ੍ਰੀ ਤੁਲਸੀ ਜੀ ਦੀ 23ਵੀ ਸਲਾਨਾ ਬਰਸੀ ਮਨਾਈ ਪਟਿਆਲਾ, 16 ਜੂਨ : ਤੇਰਾਪੰਥ ਧਰਮਸੰਘ ਦੇ ਨਵਮ ਅਧਿਸ਼ਾਸ਼ਤਾ ਗੁਰੂਦੇਵ ਸ੍ਰੀ ਤੁਲਸੀ ਦੀ 23ਵੀ ਸਲਾਨਾ ਬਰਸੀ ਪਟਿਆਲਾ ਤੇਰਾਪੰਥ ਭਵਨ ਵਿਚ ਮਹਾਤਪਸਵੀ ਅਚਾਰਿਆ ਸ੍ਰੀ ਮਹਾਸ਼੍ਰਮਣ ਜੀ ਦੀ ਸੁਸ਼ਿਸ਼ਿਆ ਸਾਧਵੀ ਸ੍ਰੀ ਸਮਨਵਯ ਪ੍ਰਭਾ ਜੀ ਠਾਣਾ 2 ਦੇ ਸਾਨਿਧਯ ਹੇਠ ਉਤਸਾਹ ਨਾਲ ਮਨਾਈ ਗਈ। ਇਸ ਪ੍ਰੋਗਰਾਮ ਵਿਚ ਮੰਡੀ ਗੋਬਿੰਦਗੜ, ਨਾਭਾ, ਸਮਾਣਾ, ਚੀਕਾਮੰਡੀ, ਖੰਨਾ, ਕੈਥਲ ਆਦਿ ਖੇਤਰਾਂ ਤੋਂ ਕਾਫੀ ਗਿਣਤੀ ਵਿਚ ਲੋਕ ਹਾਜਰ ਰਹੇ। ਇਸ ਮੌਕੇ ਪੰਜਾਬ ਸਭਾ ਦੇ ਸਾਬਕਾ ਪ੍ਰਧਾਨ ਸੁਰਿੰਦਰ ਮਿੱਤਲ ਵੀ ਇਸ ਪ੍ਰੋਗਰਾਮ ਵਿਚ ਹਾਜਰ ਰਹੇ। ਪਟਿਆਲਾ ਯੁਵਕ ਪਰਿਸਦ ਮਹਿਲਾ ਮੰਡਲ, ਗਿਆਨਸ਼ਾਲਾ ਦੇ ਬਚਿਆਂ ਵਲੋ ਗੀਤ, ਲਘੂ ਨਾਟਿਕਾ ਆਦਿ ਦੇ ਰਾਹੀ ਆਪਣੀ ਭਾਵਾਂਜਲੀ ਪੇਸ਼ ਕੀਤੀ ਗਈ। ਇਸ ਦੌਰਾਨ ਪਟਿਆਲਾ ਦੇ ਗ੍ਰੀਨਮੈਨ ਕਹੇ ਜਾਣ ਵਾਲੇ ਭਗਵਾਨ ਦਾਸ ਜੁਨੇਜਾ ਵੀ ਖੁਦ ਪ੍ਰੋਗਰਾਮ ਵਿਚ ਹਾਜਰ ਰਹੇ। ਇਸ ਮੌਕੇ ਸਾਧਵੀ ਸ੍ਰੀ ਚਾਰੂਲਤਾ ਨੇ ਗੁਰੂਦੇਵ ਦੇ ਪ੍ਰਤੀ ਇਕ ਸੁੰਦਰ ਗੀਤ ਦੇ ਨਾਲ ਭਾਵਪੂਰਨ ਭਾਵਨਾ ਪੇਸ਼ ਕੀਤੀ। ਸਾਧਵੀ ਸ੍ਰੀ ਸਮਵਨਯ ਪ੍ਰਭਾ ਨੇ ਗੁਰੂਦੇਵ ਜੀ ਦੀ ਸਾਰੀ ਜੀਵਨ ਜਾਣਕਾਰੀ ਦਿੱਤੀ। ਇਸਤੋ ਇਲਾਵਾ 14 ਜੂਨ ਨੂੰ ਗੁਰੂਦੇਵ ਜੀ ਦੀ ਸਮਿਰੀਤੀ ਵਿਚ ਤੁਲਸੀ ਭਗਤੀ ਸੰਧਿਆ ਦਾ ਆਯੋਜਨ ਵੀ ਕੀਤਾ ਗਿਆ। ਇਸ ਮੌਕੇ ਦਿਨੇਸ਼ ਜੀ ਨੇ ਸਰਿਆਂ ਦਾ ਸਵਾਗਤ ਕੀਤਾ।