
ਆਈ. ਕੇ. ਜੀ. ਪੀ. ਟੀ. ਯੂ ਵਿਖੇ 29ਵਾਂ ਸਥਾਪਨਾ ਦਿਵਸ ਮਨਾਇਆ ਗਿਆ, ਉਪ-ਕੁਲਪਤੀ ਵੱਲੋਂ ਯੂਨੀਵਰਸਿਟੀ ਕੈਲੰਡਰ ਜਾਰੀ
- by Jasbeer Singh
- January 16, 2025

ਆਈ. ਕੇ. ਜੀ. ਪੀ. ਟੀ. ਯੂ ਵਿਖੇ 29ਵਾਂ ਸਥਾਪਨਾ ਦਿਵਸ ਮਨਾਇਆ ਗਿਆ, ਉਪ-ਕੁਲਪਤੀ ਵੱਲੋਂ ਯੂਨੀਵਰਸਿਟੀ ਕੈਲੰਡਰ ਜਾਰੀ - ਨਵੀਂ ਪੀੜ੍ਹੀ ਨੂੰ ਸਕਿਲਡ ਸਿੱਖਿਆ ਪ੍ਰਦਾਨ ਕਰਨ ਲਈ ਮਿਲ ਕੇ ਨਵੀਂ ਸੋਚ ਨਾਲ ਕੰਮ ਕਰਨ ਨੂੰ ਪਹਿਲ ਦੇਣ ਦਾ ਸੱਦਾ: ਉਪ-ਕੁਲਪਤੀ ਡਾ. ਸੁਸ਼ੀਲ ਮਿੱਤਲ ਜਲੰਧਰ/ਕਪੂਰਥਲਾ : ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ. ਕੇ. ਜੀ. ਪੀ. ਟੀ. ਯੂ.) ਵਿਖੇ ਵੀਰਵਾਰ ਨੂੰ 29ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਸਥਾਪਨਾ ਦਿਵਸ ਮੌਕੇ ਯੂਨੀਵਰਸਿਟੀ ਦੇ ਉਪ ਕੁਲਪਤੀ (ਵਾਈਸ ਚਾਂਸਲਰ) ਡਾ. ਸੁਸ਼ੀਲ ਮਿੱਤਲ ਨੇ ਯੂਨੀਵਰਸਿਟੀ ਨਾਲ ਜੁੜੇ ਸਾਰੇ ਹਿੱਸੇਦਾਰਾਂ ਨੂੰ ਸੱਦਾ ਦਿੱਤਾ ਕਿ ਉਹ ਨਵੀਂ ਪੀੜ੍ਹੀ ਨੂੰ ਮਜ਼ਬੂਤ ਤੇ ਸਕਿਲਡ ਸਿੱਖਿਆ ਪ੍ਰਦਾਨ ਕਰਨ ਲਈ ਇੱਕ ਨਵੀਂ ਸੋਚ ਨਾਲ ਮਿਲ ਕੇ ਕੰਮ ਕਰਨ ਨੂੰ ਪਹਿਲ ਦੇਣ। ਸਥਾਪਨਾ ਦਿਵਸ ਸਮਾਰੋਹ ਦੇ ਪਲੇਟਫਾਰਮ ਤੋਂ ਉਹਨਾਂ ਯੂਨੀਵਰਸਿਟੀ ਦੇ ਵੱਖ-ਵੱਖ ਪੱਧਰਾਂ 'ਤੇ ਟੀਮ ਦੇ ਮੈਂਬਰਾਂ ਨੂੰ ਵਧਾਉਣ 'ਤੇ ਧਿਆਨ ਦੇਣ ਦੀ ਪੇਸ਼ਕਸ਼ ਕੀਤੀ! ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਉਪ ਕੁਲਪਤੀ ਡਾ. ਮਿੱਤਲ ਸ਼ਾਮਿਲ ਹੋਏ ਤੇ ਉਨ੍ਹਾਂ ਵੱਲੋਂ ਯੂਨੀਵਰਸਿਟੀ ਦਾ ਕੈਲੰਡਰ ਸਾਲ 2025 ਵੀ ਜਾਰੀ ਕੀਤਾ ਗਿਆ! ਯੂਨੀਵਰਸਿਟੀ ਦੇ ਰਜਿਸਟਰਾਰ ਡਾ.ਐਸ.ਕੇ ਮਿਸ਼ਰਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ! ਪ੍ਰੋਗਰਾਮ ਦੇ ਚੀਫ਼ ਕੋਆਰਡੀਨੇਟਰ ਡਾ. ਆਰ.ਪੀ.ਐਸ. ਬੇਦੀ, ਜੁਆਇੰਟ ਰਜਿਸਟਰਾਰ ਅਤੇ ਡੀਨ (ਅਲੂਮਨੀ ਅਤੇ ਇੰਟਰਨੈਸ਼ਨਲ ਅਫੇਅਰਜ਼) ਸਨ ਅਤੇ ਉਨ੍ਹਾਂ ਨੇ ਮੇਜ਼ਬਾਨ ਸਮੂਹ ਦੀ ਨੁਮਾਇੰਦਗੀ ਕੀਤੀ । ਸ੍ਰੀ ਗੁਰੂ ਨਾਨਕ ਦੇਵ ਜੀ ਆਡੀਟੋਰੀਅਮ ਵਿਖੇ ਦੀਪ ਜਗਾ ਕੇ 29ਵਾਂ ਸਥਾਪਨਾ ਦਿਵਸ ਸਮਾਗਮ ਸ਼ੁਰੂ ਹੋਇਆ। ਸਵਾਗਤੀ ਸ਼ਬਦ ਡੀਨ ਡਾ.ਆਰ.ਪੀ.ਐਸ. ਬੇਦੀ ਵੱਲੋਂ ਰੱਖੇ ਗਏ! ਇਸ ਤੋਂ ਬਾਅਦ ਯੂਨੀਵਰਸਿਟੀ ਦੇ ਰਜਿਸਟਰਾਰ ਡਾ.ਐਸ.ਕੇ ਮਿਸ਼ਰਾ ਨੇ ਸਾਲਾਨਾ ਰਿਪੋਰਟ ਪੜ੍ਹੀ, ਜਿਸ ਵਿਚ ਉਨ੍ਹਾਂ ਨੇ ਮੁਲਾਜ਼ਮਾਂ ਦੇ ਹਿੱਤ ਵਿਚ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ, ਮ੍ਰਿਤਕ ਮੁਲਾਜ਼ਮਾਂ ਦੇ ਆਸ਼ਰਿਤਾਂ ਨੂੰ ਨੌਕਰੀਆਂ ਦੇਣ, ਅਧਿਕਾਰੀਆਂ ਨੂੰ ਵਧੇ ਹੋਏ ਤਨਖ਼ਾਹ ਸਕੇਲ ਦਾ ਲਾਭ ਦੇਣ, ਫੈਕਲਟੀ ਸਬੰਧੀ ਯੋਗ ਫੈਂਸਲੇ ਲੈਣ, ਬਿਜ਼ਨੇਸ ਇੰਕੁਬੇਸ਼ਨ ਸੈਂਟਰ ਦੀ ਸਥਾਪਨਾ ਸਬੰਧੀ ਅਤੇ ਸੈਂਟਰ ਫਾਰ ਐਗਜੀਕਿਊਟਿਵ ਐਜੂਕੇਸ਼ਨ (ਸੀ ਈ ਈ) ਵੱਲੋਂ ਕੀਤੇ ਗਏ ਕਾਰਜਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ! ਰਜਿਸਟਰਾਰ ਡਾ. ਮਿਸ਼ਰਾ ਨੇ ਵਿਦਿਆਰਥੀਆਂ ਦੀ ਸਹੂਲਤ ਲਈ ਕੀਤੇ ਕਾਰਜਾਂ ਅਤੇ ਆਨਲਾਈਨ ਸਹੂਲਤ ਸਬੰਧੀ ਵਿਸ਼ੇ ਵੀ ਸਾਂਝੇ ਕੀਤੇ । ਡੀਨ ਅਕਾਦਮਿਕ ਪ੍ਰੋ.(ਡਾ.) ਵਿਕਾਸ ਚਾਵਲਾ ਨੇ ਅਕਾਦਮਿਕ ਪਹਿਲਕਦਮੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ! ਧੰਨਵਾਦ ਦਾ ਮਤਾ ਵਿੱਤ ਅਧਿਕਾਰੀ ਡਾ. ਸੁਖਬੀਰ ਸਿੰਘ ਵਾਲੀਆ ਨੇ ਪੇਸ਼ ਕੀਤਾ । ਇਸ ਦੌਰਾਨ ਯੂਨੀਵਰਸਿਟੀ ਦੇ ਮੁੱਖ ਕੈਂਪਸ ਦੇ ਵਿਦਿਆਰਥੀਆਂ ਨੇ ਸਟੇਜ ’ਤੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ। ਸਥਾਪਨਾ ਦਿਵਸ ਦੇ ਸਬੰਧ ਵਿੱਚ ਯੂਨੀਵਰਸਿਟੀ ਕੈਂਪਸ ਵਿੱਚ ਸਵੇਰ ਤੋਂ ਹੀ ਵੱਖ-ਵੱਖ ਆਯੋਜਨ ਕੀਤੇ ਗਏ, ਜਿਹਨਾਂ ਦਾ ਸਮਾਪਨ "ਗੁਰੂ ਕਾ ਲੰਗਰ" ਦੇ ਅਤੁੱਟ ਵਰਤਾਰੇ ਨਾਲ ਹੋਇਆ! ਮੰਚ ਸੰਚਾਲਨ ਡਿਪਟੀ ਰਜਿਸਟਰਾਰ ਲੋਕ ਸੰਪਰਕ ਰਜਨੀਸ਼ ਸ਼ਰਮਾ ਨੇ ਕੀਤਾ। ਸਮਾਗਮ ਵਿੱਚ ਯੂਨੀਵਰਸਿਟੀ ਦੇ ਡੀਨ ਡਾ. ਗੌਰਵ ਭਾਰਗਵ, ਡਾ. ਸਤਬੀਰ ਸਿੰਘ, ਪ੍ਰੀਖਿਆ ਕੰਟਰੋਲਰ ਡਾ. ਪਰਮਜੀਤ ਸਿੰਘ ਅਤੇ ਸਮੂਹ ਅਧਿਕਾਰੀਆਂ, ਫੈਕਲਟੀ ਮੈਂਬਰਾਂ, ਵਿਦਿਆਰਥੀਆਂ ਅਤੇ ਸਟਾਫ਼ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ ।