post

Jasbeer Singh

(Chief Editor)

National

ਟਰੱਕ ਦੇ ਡੂੰਘੀ ਖੱਡ ’ਚ ਡਿੱਗਣ ਕਾਰਨ ਫ਼ੌਜ ਦੇ 3 ਜਵਾਨ ਸ਼ਹੀਦ

post-img

ਟਰੱਕ ਦੇ ਡੂੰਘੀ ਖੱਡ ’ਚ ਡਿੱਗਣ ਕਾਰਨ ਫ਼ੌਜ ਦੇ 3 ਜਵਾਨ ਸ਼ਹੀਦ ਈਟਾਨਗਰ : ਅਰੁਣਾਚਲ ਪ੍ਰਦੇਸ਼ ਦੇ ਅੱਪਰ ਸੁਬਨਸਿਰੀ ਜ਼ਿਲ੍ਹੇ ਵਿਚ ਟਰੱਕ ਦੇ ਡੂੰਘੀ ਖੱਡ ਵਿਚ ਡਿੱਗਣ ਕਾਰਨ ਫੌਜ ਦੇ ਤਿੰਨ ਜਵਾਨਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਹਾਦਸਾ ਮੰਗਲਵਾਰ ਸਵੇਰੇ ਕਰੀਬ 6 ਵਜੇ ‘ਟ੍ਰਾਂਸ ਅਰੁਣਾਚਲ’ ਹਾਈਵੇਅ ’ਤੇ ਤਾਪੀ ਪਿੰਡ ਨੇੜੇ ਹੋਇਆ। ਫੌਜੀ ਸੂਤਰਾਂ ਮੁਤਾਬਕ ਸ਼ਹੀਦਾਂ ਦੀ ਪਛਾਣ ਹੌਲਦਾਰ ਨਖਤ ਸਿੰਘ, ਨਾਇਕ ਮੁਕੇਸ਼ ਕੁਮਾਰ ਅਤੇ ‘ਗ੍ਰੇਨੇਡੀਅਰ’ ਅਸ਼ੀਸ਼ ਕੁਮਾਰ ਵਜੋਂ ਹੋਈ ਹੈ। ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ।

Related Post