post

Admin

(Chief Editor)

National

ਮੱਧ ਪ੍ਰਦੇਸ਼ `ਚ ਮੰਦਰ ਦੀ ਛੱਤ ਡਿੱਗਣ ਨਾਲ 3 ਕੁੜੀਆਂ ਦੀ ਮੌਤ

post-img

ਮੱਧ ਪ੍ਰਦੇਸ਼ `ਚ ਮੰਦਰ ਦੀ ਛੱਤ ਡਿੱਗਣ ਨਾਲ 3 ਕੁੜੀਆਂ ਦੀ ਮੌਤ ਮੁਰੈਨਾ, 10 ਫਰਵਰੀ 2026 : ਮੱਧ ਪ੍ਰਦੇਸ਼ `ਚ ਮੁਰੈਨਾ ਜਿ਼ਲੇ ਦੇ ਅਹਰੌਲੀ ਪਿੰਡ `ਚ ਸੋਮਵਾਰ ਦੁਪਹਿਰ ਮਾਤਾ ਮੰਦਰ ਦੀ ਛੱਤ ਡਿੱਗਣ ਨਾਲ 3 ਕੁੜੀਆਂ ਦੀ ਮੌਤ ਹੋ ਗਈ, ਜਦਕਿ 6 ਹੋਰ ਜ਼ਖਮੀ ਹੋ ਗਏ । ਪੁਲਸ ਨੇ ਇਹ ਜਾਣਕਾਰੀ ਦਿੱਤੀ । ਕੌਣ ਕੌਣ ਹੈ ਮ੍ਰਿਤਕਾਂ ਵਿਚ ਪੁਲਸ ਨੇ ਦੱਸਿਆ ਕਿ ਦੁਪਹਿਰ ਲੱਗਭਗ 2 ਵਜੇ ਜਦੋਂ ਮੰਦਰ `ਚ ਗੁੰਬਦ ਉਸਾਰੀ ਲਈ ਪੁਰਾਣੀ ਛੱਤ ਤੋੜੀ ਜਾ ਰਹੀ ਸੀ ਓਦੋਂ `ਛੱਤ ਦੀ ਪੱਟੀ` (ਉਸਾਰੀ ਸਬੰਧੀ ਇਕ ਤਰ੍ਹਾਂ ਦਾ ਸਹਾਰਾ) ਅਚਾਨਕ ਡਿੱਗ ਗਈ ਅਤੇ ਹੇਠਾਂ ਲੋਕ ਮਲਬੇ `ਚ ਦਬ ਗਏ । ਮ੍ਰਿਤਕਾਂ ਦੀ ਪਛਾਣ ਵੈਸ਼ਨਵੀ ਸਿਕਰਵਾਰ (11), ਛਾਇਆ ਗੋਸਵਾਮੀ (7) ਅਤੇ ਕਰਿਸ਼ਮਾ ਗੋਸਵਾਮੀ (9) ਵਜੋਂ ਹੋਈ ਹੈ । ਪੁਲਸ ਅਨੁਸਾਰ ਇਸ ਹਾਦਸੇ `ਚ ਗੁੰਜਨ (12), ਪਰੀ (8), ਵਿਦਿਆ (6) ਅਤੇ ਜੋੜਾ ਸਤੀਸ਼ ਗੌੜ ਤੇ ਉਨ੍ਹਾਂ ਦੀ ਪਤਨੀ ਪ੍ਰਿਥਵੀ ਗੋੜ ਅਤੇ ਉਨ੍ਹਾਂ ਦੀ ਪੁੱਤਰੀ ਮਾਨਸੀ (14) ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਕੈਲਾਰਸ ਦੇ ਸਰਕਾਰੀ ਹਸਪਤਾਲ `ਚ ਦਾਖਲ ਕਰਵਾਇਆ ਗਿਆ ਹੈ ।

Related Post

Instagram