ਬੱਸ ਪਲਟਣ ਕਾਰਨ 38 ਯਾਤਰੀ ਜ਼ਖਮੀ ਕਨੌਜ : ਉਤਰ ਪ੍ਰਦੇਸ਼ ਸੂਬੇ ਦੇ ਤਿਵਰਾ ਥਾਣਾ ਅਧੀਨ ਪੈਂਦੇ ਖੇਤਰ ਵਿੱਚ ਇੱਕ ਸਲੀਪਰ ਬੱਸ ਪਲਟਣ ਕਾਰਨ 38 ਯਾਤਰੀ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਹਾਦਸਾ ਲਖਨਊ-ਆਗਰਾ ਐਕਸਪ੍ਰੈੱਸ ਵੇਅ ’ਤੇ ਸ਼ੱਕਰਵਾਰ ਦੇਰ ਰਾਤ ਕਰੀਬ 12:15 ਵਜੇ ਵਾਪਰਿਆ। ਖੇਤਰ ਦੀ ਸਰਕਲ ਅਧਿਕਾਰੀ (ਸੀ. ਓ.) ਪ੍ਰਿਅੰਕਾ ਵਾਜਪਾਈ ਨੇ ਕਿਹਾ ਕਿ ਬੱਸ 80 ਯਾਤਰੀਆਂ ਨੂੰ ਲੈ ਕੇ ਗੋਂਡਾ ਤੋਂ ਦਿੱਲੀ ਜਾ ਰਹੀ ਇੱਕ ਸਲੀਪਰ ਬੱਸ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ ਅਤੇ 38 ਯਾਤਰੀ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

