

ਭਿਆਨਕ ਹਾਦਸੇ ਵਿਚ ਬਾਈਕ `ਤੇ ਸਵਾਰ 4 ਬੱਚਿਆਂ ਸਮੇਤ 5 ਦੀ ਮੌਤ ਮੇਰਠ, 3 ਜੁਲਾਈ 2025 : ਇਕ ਭਿਆਨਕ ਸੜਕੀ ਹਾਦਸੇ ਵਿਚ ਪੰਜ ਜਣਿਆਂ ਦੀ ਮੌਤ ਹੋ ਗਈ ਹੈ। ਜਿਸ ਵਿਚ 4 ਤਾਂ ਸਿਰਫ਼ ਬੱਚੇ ਹੀ ਸਨ। ਦੱਸਣਯੋਗਹੈ ਕਿ ਉਕਤ ਹਾਦਸਾ ਉੱਤਰ ਪ੍ਰਦੇਸ਼ ਦੇ ਹਾਪੁੜ ਵਿੱਚ ਮੇਰਠ-ਬੁਲੰਦ ਸ਼ਹਿਰ ਹਾਈਵੇਅ `ਤੇ ਦੇਰ ਰਾਤ ਵਾਪਰਿਆ।ਜਿਸ ਮੋਟਰਸਾਈਕਲ ਨੂੰ ਜਿਸ ਵਾਹਨ ਵਲੋ਼ ਟੱਕਰ ਮਾਰੀ ਗਈ ਸਬੰਧੀ ਪਤਾ ਨਾ ਹੋਣ ਦੇ ਚਲਦਿਆਂ ਹਾਲੇ ਦੀ ਘੜੀ ਅਣਪਛਾਤੇ ਵਾਹਨਾਂ ਵਿਚ ਸ਼ਾਮਲ ਹੈ।ਪੰਜਾਂ ਨੂੰ ਜਦੋਂ ਫੱਟੜ ਹੋਣ ਤੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਡਾਕਟਰਾਂ ਵਲੋ਼ ਪੰਜਾਂ ਨੂੰ ਹੀ ਮ੍ਰਿਤਕ ਕਰਾਰ ਦਿੱਤਾ ਗਿਆ। ਕਦੋਂ ਤੇ ਕਿਥੇ ਵਾਪਰਿਆ ਹਾਦਸਾ ਮੇਰਠ ਪੁਲਸ ਤੋ਼ ਪ੍ਰਾਪਤ ਜਾਣਕਾਰੀ ਮੁਤਾਬਕ ਦਾਨਿਸ਼ ਆਪਣੇ ਅਤੇ ਦੋ ਹੋਰ ਬੱਚਿਆਂ ਨਾਲ ਮੁਰਸ਼ੀਦਪੁਰ ਪਿੰਡ ਵਿਚ ਸਵੀਮਿੰਗ ਪੂਲ ਗਿਆ ਸੀ ਤੇ ਵਾਪਸੀ ਵੇਲੇ ਰਾਤ ਦੇ ਸਾਢੇ 10 ਵਜੇ ਦੇ ਕਰੀਬ ਮੇਰਠ ਬੁਲੰਦ ਸ਼ਹਿਰ ਹਾਈਵੇਅ ਤੇ ਪਡਾਵ ਨੇੜੇ ਗਲਤ ਸਾਈਡ ਤੋਂ ਆ ਰਹੇ ਇਕ ਕੈਂਟਰ ਰੂਪੀ ਵਾਹਨ ਨੇ ਸਾਹਮਣੇ ਤੋਂ ਬਾਈਕ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ।ਜਿਸ ਦੇ ਚਲਦਿਆਂ ਬਾਈਕ ਪੂਰੀ ਤਰ੍ਹਾਂ ਚੂਰ-ਚੂਰ ਹੋ ਗਿਆ ਅਤੇ ਪੰਜ ਜਣੇ ਜੋ ਮੋਟਰਸਾਈਕਲ ਤੇ ਸਵਾਰ ਸਨ ਜ਼ਖ਼ਮੀ ਹੋ ਗਏ। ੵ