
ਬੀਕਾਨੇਰ ਵਿੱਚ ਇੱਕ ਸੜਕ ਹਾਦਸੇ ਦੌਰਾਨ 5 ਲੋਕਾਂ ਦੀ ਮੌਤ, 4 ਹੋਰ ਜ਼ਖ਼ਮੀ
- by Jasbeer Singh
- July 22, 2025

ਬੀਕਾਨੇਰ ਵਿੱਚ ਇੱਕ ਸੜਕ ਹਾਦਸੇ ਦੌਰਾਨ 5 ਲੋਕਾਂ ਦੀ ਮੌਤ, 4 ਹੋਰ ਜ਼ਖ਼ਮੀ ਰਾਜਸਥਾਨ, 22 ਜੁਲਾਈ 2025 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ ਦੇ ਬੀਕਾਨੇਰ ਜਿਲ੍ਹੇ ਵਿੱਚ ਇੱਕ ਭਿਆਨਕ ਸੜਕੀ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਅਤੇ ਚਾਰ ਦੇ ਜ਼ਖ਼ਮੀ ਹੋਣ ਬਾਰੇ ਪੁਲਸ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪਤਾ ਲੱਗਿਆ ਹੈ। ਦੋ ਕਾਰਾਂ ਦੀ ਹੋਈ ਆਪਸੀ ਟੱਕਰ ਰਾਜਸਥਾਨ ਦੇ ਸ਼ਹਿਰ ਬੀਕਾਨੇਰ ਦੀ ਪੁਲਸ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸੋਮਵਾਰ ਦੇਰ ਰਾਤ ਸਿੱਖਵਾਲ ਖੇਤਰ ਵਿੱਚ ਦੋ ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ਵਿੱਚ ਮਨੋਜ ਜਾਖੜ, ਕਰਨ, ਸੁਰੇਂਦਰ ਕੁਮਾਰ, ਦਿਨੇਸ਼ ਅਤੇ ਮਦਨ ਸਰਨ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਕਾਰ ਵਾਹਨ ਵਿੱਚ ਸਵਾਰ ਇੱਕ ਜਾਂ ਦੋ ਲੋਕ ਖਿੜਕੀਆਂ ਤੋੜ ਕੇ ਸੜਕ `ਤੇ ਡਿੱਗ ਗਏ, ਜਿਸ ਕਾਰਨ ਉਹ ਜ਼ਖ਼ਮੀ ਹੋ ਗਏ।ਪੁਲਸ ਨੇ ਦੱਸਿਆ ਕਿ ਲਾਸ਼ਾਂ ਨੂੰ ਜਿ਼ਲ੍ਹਾ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ, ਜਦੋਂ ਕਿ ਜ਼ਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।