ਪਿਕਅਪ ਗੱਡੀ ਦੀ ਟਰੱਕ ਨਾਲ ਟੱਕਰ ਹੋਣ 'ਤੇ 8 ਦੀ ਮੌਤ 23 ਵਿਅਕਤੀ ਜਖਮੀ ਮੱਧ ਪ੍ਰਦੇਸ਼, 18 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ ਦੇ ਭਿੰਡ ਜਿਲੇ ਵਿਖੇ ਇਕ ਪਿਅਕਪ ਗੱਡੀ ਦੀ ਟਰੱਕ ਨਾਲ ਟੱਕਰ ਹੋਣ ਕਾਰਨ 8 ਵਿਅਕਤੀਆਂ ਦੀ ਮੌਤ ਤੇ 23 ਵਿਅਕਤੀ ਜਖਮੀ ਹੋਏ ਹਨ । ਪੁਲਸ ਨੇ ਮੌਕੇ ਤੇ ਪਹੁੰਚ ਜਖਮੀਆਂ ਨੂੰ ਪਹੁੰਚਾਇਆ ਹਸਪਤਾਲ ਮਿਲੀ ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਭਿੰਡ ਜਿ਼ਲ੍ਹੇ ਵਿੱਚ ਜੋ ਬੀਤੀ ਦੇਰ ਰਾਤ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ ਦੇ ਚਲਦਿਆਂ ਜੋ ਇਕ ਸੜਕ ਹਾਦਸੇ ਵਿਚ 8 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ 23 ਵਿਅਕਤੀ ਗੰਭੀਰ ਜਖਮੀ ਹੋ ਗਏ ਹਨ ਵਾਲੇ ਜਖਮੀਆਂ ਨੂੰ ਪੁਲਸ ਵਲੋਂ ਮੌਕੇ ਤੇ ਪਹੁੰਚ ਕੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ । ਦੱਸਣਯੋਗ ਹੈ ਕਿ ਉਕਤ ਸੜਕ ਹਾਦਸਾ ਭਿੰਡ ਜਿ਼ਲ੍ਹੇ ਦੇ ਨੈਸ਼ਨਲ ਹਾਈਵੇ-719 `ਤੇ ਗੋਹਦ ਚੌਰਾਹਾ ਥਾਣਾ ਖੇਤਰ ਦੇ ਛੀਮਕਾ ਪਿੰਡ ਨੇੜੇ ਵਾਪਰਿਆ। ਕਿਥੋਂ ਕਿਥੇ ਜਾ ਰਹੇ ਸਨ ਪਿਕਅਪ ਗੱਡੀ ਵਿਚ ਸਵਾਰ ਵਿਅਕਤੀ ਪ੍ਰਾਪਤ ਸੂਚਨਾ ਮੁਤਾਬਕ ਉਕਤ ਸੜਕ ਹਾਦਸੇ ਵਿਚ ਜੋ ਕਈ ਵਿਅਕਤੀਆਂ ਦੀ ਮੌਤ ਤੇ ਕਈ ਵਿਅਕਤੀਆਂ ਦੇ ਜਖਮੀ ਹੋਣ ਦਾ ਘਟਨਾਕ੍ਰਮ ਵਾਪਰਿਆ ਹੈ ਇਹ ਸਾਰੇ ਵਿਅਕਤੀ ਗਵਾਲੀਅਰ ਜਿ਼ਲ੍ਹੇ ਦੇ ਡਬਰਾ ਨੇੜੇ ਚਿਨੌਰ ਪਿੰਡ ਵਿੱਚ ਝੋਨਾ ਲਾਉਣ ਦਾ ਕੰਮ ਕਰਨ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਪਛਗਵਾਂ, ਲਖੀਮਪੁਰ ਖੀਰੀ ਅਤੇ ਆਸ-ਪਾਸ ਦੇ ਪਿੰਡਾਂ ਦੇ ਰਹਿਣ ਵਾਲੇ ਮਜ਼ਦੂਰ ਲੋਡਿੰਗ ਵਾਹਨ ਵਿੱਚ ਸਵਾਰ ਹੋ ਕੇ ਆਪਣੇ-ਆਪਣੇ ਪਿੰਡ ਵਾਪਸ ਜਾ ਰਹੇ ਸਨ ਕਿ ਇਸੇ ਦੌਰਾਨ ਨੈਸ਼ਨਲ ਹਾਈਵੇ-719 `ਤੇ ਛੀਮਕਾ ਪਿੰਡ ਨੇੜੇ ਦੇਰ ਰਾਤ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਲੋਡਿੰਗ ਵਾਹਨ ਦੀ ਜ਼ੋਰਦਾਰ ਟੱਕਰ ਹੋ ਗਈ ।
