
National
0
17 ਸਾਲਾ ਲੜਕੀ ਦੇ ਜਿਨਸੀ ਸ਼ੋਸ਼ਣ ਮਾਮਲੇ ’ਚ 81 ਸਾਲਾ ਭਾਜਪਾ ਨੇਤਾ ਯੇਡੀਯੁਰੱਪਾ ਸੀਆਈਡੀ ਅੱਗੇ ਪੇਸ਼
- by Aaksh News
- June 17, 2024

ਕਰਨਾਟਕ ਦਾ ਸਾਬਕਾ ਮੁੱਖ ਮੰਤਰੀ 81 ਸਾਲਾ ਬੀਐੱਸ ਯੇਡੀਯੁਰੱਪਾ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਤਹਿਤ ਦਰਜ ਮਾਮਲੇ ਦੇ ਸਬੰਧ ਵਿੱਚ ਪੁੱਛ ਪੜਤਾਲ ਲਈ ਅੱਜ ਇਥੇ ਸੀਆਈਡੀ ਸਾਹਮਣੇ ਪੇਸ਼ ਹੋਇਆ। ਕਰਨਾਟਕ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ 14 ਮਾਰਚ ਨੂੰ ਦਰਜ ਹੋਏ ਮਾਮਲੇ ਦੇ ਸਬੰਧ ‘ਚ ਸੀਨੀਅਰ ਭਾਜਪਾ ਨੇਤਾ ਦੀ ਗ੍ਰਿਫਤਾਰੀ ‘ਤੇ ਰੋਕ ਲਗਾ ਦਿੱਤੀ ਸੀ। 17 ਸਾਲਾ ਲੜਕੀ ਦੀ ਮਾਂ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।