

ਟਾਇਲਟ ਲਈ ਖੇਤ ਗਈ 12 ਸਾਲਾ ਕੁੜੀ ਨਾਲ ਜਬਰ ਜਨਾਹ ਮੁੰਗੇਰ : ਬਿਹਾਰ ਦੇ ਮੁੰਗੇਰ ਜਿ਼ਲ੍ਹੇ ਦੇ ਤਾਰਾਪੁਰ ਥਾਣਾ ਖੇਤਰ ਦੇ ਇਕ ਪਿੰਡ `ਚ ਟਾਇਲਟ ਲਈ ਖੇਤ ਗਈ 12 ਸਾਲਾ ਕੁੜੀ ਨਾਲ ਜਬਰ ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਮੁੰਗੇਰ ਦੇ ਪੁਲਸ ਸੁਪਰਡੈਂਟ ਸਈਅਦ ਇਮਰਾਨ ਮਸੂਦ ਨੇ ਦੱਸਿਆ ਕਿ ਘਟਨਾ ਬੁੱਧਵਾਰ ਨੂੰ ਵਾਪਰੀ। ਉਨ੍ਹਾਂ ਕਿਹਾ ਕਿ ਤਾਰਾਪੁਰ ਥਾਣਾ ਖੇਤਰ `ਚ ਇਕ ਨਾਬਾਲਗ ਕੁੜੀ ਨਾਲ ਜਬਰ ਜ਼ਿਨਾਹ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਥਾਣਾ ਇੰਚਾਰਜ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਮਾਮਲੇ `ਚ ਤੁਰੰਤ ਕਾਰਵਾਈ ਕਰ ਕੇ ਫਰਾਰ ਅਪਰਾਧੀ ਨੂੰ ਗ੍ਰਿਫ਼ਤਾਰ ਕੀਤਾ ਜਾਵੇ, ਨਾਲ ਹੀ ਪੀੜਤਾ ਦੀ ਮੈਡੀਕਲ ਜਾਂਚ ਕਰਵਾ ਕੇ ਉਸ ਦਾ ਬਿਆਨ ਦਰਜ ਕਰਵਾਇਆ ਜਾਵੇ। ਘਟਨਾ ਦੀ ਜਾਣਕਾਰੀ ਮਿਲਣ `ਤੇ ਪੀੜਤਾ ਨੂੰ ਉਸ ਦੇ ਪਰਿਵਾਰ ਵਾਲੇ ਇਲਾਜ ਲਈ ਤਾਰਾਚੰਦ ਹਸਪਤਾਲ ਲੈ ਗਏ, ਜਿੱਥੋਂ ਉਸ ਨੂੰ ਬਿਹਤਰ ਇਲਾਜ ਲਈ ਮੁੰਗੇਰ ਜ਼ਿਲ੍ਹਾ ਹੈੱਡ ਕੁਆਰਟਰ ਭੇਜ ਦਿੱਤਾ ਗਿਆ ਹੈ।