post

Jasbeer Singh

(Chief Editor)

National

ਗੈਂਗ ਰੇਪ ਦੀ ਸਿ਼ਕਾਰ 13 ਸਾਲਾ ਨਾਬਾਲਗ ਲੜਕੀ ਨੇ ਰੇਪ ਦੇ ਦੂਸਰੇ ਹੀ ਦਿਨ ਕਰ ਲਈ ਖੁਦਕੁਸ਼ੀ

post-img

ਗੈਂਗ ਰੇਪ ਦੀ ਸਿ਼ਕਾਰ 13 ਸਾਲਾ ਨਾਬਾਲਗ ਲੜਕੀ ਨੇ ਰੇਪ ਦੇ ਦੂਸਰੇ ਹੀ ਦਿਨ ਕਰ ਲਈ ਖੁਦਕੁਸ਼ੀ ਬਰੇਲੀ : ਭਾਰਤ ਦੇ ਬਰੇਲੀ ਵਿਖੇ 13 ਸਾਲਾ ਨਾਬਾਲਗ ਲੜਕੀ ਨਾਲ ਗੈਂਗਰੇਪ ਹੋਣ ਤੋਂ ਬਾਅਦ ਰੇਪ ਪੀੜ੍ਹਤਾ ਨੇ ਘਟਨਾਕ੍ਰਮ ਦੇ ਦੂਸਰੇ ਹੀ ਦਿਨ ਖੁਦਕੁਸ਼ੀ ਕਰ ਲਈ, ਜਿਸ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਹੈ। ਉਕਤ ਘਟਨਾ ਨੂੰ ਲੈ ਕੇ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੁਲਸ ਨੂੰ ਸਾਰੀ ਜਾਣਕਾਰੀ ਦਿੰਦਿਆਂ ਮੁਲਜ਼ਮਾਂ ਦੇ ਨਾਂ ਅਤੇ ਪਤੇ ਦੱਸੇ ਗਏ ਸਨ ਪਰ ਫਿਲਹਾਲ ਪੁਲਸ ਉਨ੍ਹਾਂ ਤੋਂ ਸਿਰਫ ਪੁੱਛਗਿੱਛ ਹੀ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇਸ ਗੰਭੀਰ ਅਪਰਾਧ ਵਿੱਚ ਪਿੰਡ ਦੇ ਹੀ ਦੋ ਲੜਕੇ ਸ਼ਾਮਲ ਸਨ ਦੇ ਖਿ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਪੀੜਤਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ 26 ਅਗਸਤ ਨੂੰ ਪਤੀ-ਪਤਨੀ ਕਿਸੇ ਕੰਮ ਲਈ ਪਿੰਡ ਤੋਂ ਬਾਹਰ ਗਏ ਹੋਏ ਸਨ ਅਤੇ ਗੁਆਂਢ ‘ਚ ਰਹਿੰਦੇ ਦੋ ਲੜਕਿਆਂ ਨੇ ਪੀੜਤਾ ਨੂੰ ਘਰੋਂ ਲਿਜਾ ਕੇ ਗੰਨੇ ਦੇ ਖੇਤ ‘ਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਬੱਚੀ ਦੀਆਂ ਚੀਕਾਂ ਸੁਣ ਕੇ ਉਸ ਦੀ ਵੱਡੀ ਭੈਣ ਉੱਥੇ ਪਹੁੰਚ ਗਈ ਅਤੇ ਉਸ ਨੇ ਜੋ ਦੇਖਿਆ, ਉਹ ਦਿਲ ਦਹਿਲਾ ਦੇਣ ਵਾਲਾ ਸੀ। ਵੱਡੀ ਭੈਣ ਨੂੰ ਦੇਖ ਕੇ ਦੋਵੇਂ ਲੜਕੇ ਭੱਜ ਗਏ। ਮਾਪਿਆਂ ਦੇ ਘਰ ਵਾਪਸ ਆਉਣ ‘ਤੇ ਉਨ੍ਹਾਂ ਨੂੰ ਪੂਰੀ ਜਾਣਕਾਰੀ ਦਿੱਤੀ ਗਈ।

Related Post

Instagram