post

Jasbeer Singh

(Chief Editor)

ਸਕੂਲ ਵੈਨ ਥੱਲੇ ਆਉਣ ਨਾਲ 3 ਸਾਲਾਂ ਮਾਸੂਮ ਦੀ ਗਈ ਜਾਨ

post-img

ਸਕੂਲ ਵੈਨ ਥੱਲੇ ਆਉਣ ਨਾਲ 3 ਸਾਲਾਂ ਮਾਸੂਮ ਦੀ ਗਈ ਜਾਨ ਬਠਿੰਡਾ,5 ਅਗਸਤ : ਭਗਤਾ ਭਾਈ ਸਥਾਨਕ ਸ਼ਹਿਰ ਨਜ਼ਦੀਕ ਪਿੰਡ ਹਮੀਰਗੜ੍ਹ ਵਿਖੇ ਅੱਜ ਸਵੇਰੇ ਸਕੂਲ ਵੈਨ ਦੀ ਲਪੇਟ ਵਿੱਚ ਆਉਣ ਕਾਰਨ ਮਾਸੂਮ ਬੱਚੀ ਦੀ ਹੋਈ ਮੌਤ।ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਗੁਰਮੇਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਕ ਸ਼ਹਿਰ ਦੀ ਇੱਕ ਧਾਰਮਿਕ ਸੰਸਥਾ ਦੀ ਸਕੂਲ ਵੈਨ ਦੇ ਹੇਠਾਂ ਆ ਜਾਣ ਨਾਲ ਕਰੀਬ 3 ਸਾਲਾਂ ਦੀ ਮਾਸੂਮ ਬੱਚੀ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਮੌਕੇ ਸਾਬਕਾ ਸਰਪੰਚ ਗੁਰਮੇਲ ਸਿੰਘ ਨੇ ਕਿਹਾ ਕਿ ਕਈ ਵਾਰ ਸਕੂਲ ਵੈਨਾਂ ਵਾਲਿਆਂ ਨੂੰ ਪਿੰਡ ਦੀਆਂ ਗਲੀਆਂ ਵਿਚ ਹੌਲੀ ਚਲਾਉਣ ਦੀ ਅਪੀਲ ਕੀਤੀ ਗਈ ਸੀ ਪਰ ਇਹ ਵੈਨਾਂ ਵਾਲਿਆਂ ਉੱਪਰ ਕੋਈ ਅਸਰ ਨਹੀਂ ਹੋਇਆ ਉਹਨਾਂ ਕਿਹਾ ਕਿ ਡਰਾਈਵਰ ਦੀ ਲਾਪਰਵਾਹੀ ਕਾਰਨ ਮਸੂਮ ਬੱਚੀ ਦੀ ਜਾਨ ਚਲੀ ਗਈ।ਇਸ ਮੌਕੇ ਪ੍ਰਤੱਖ ਦਰਸ਼ੀ ਨੇ ਦੱਸਿਆ ਕਿ ਸਵੇਰੇ ਆਪਣੇ ਬੱਚੇ ਨੂੰ ਸਕੂਲ ਲਈ ਵੈਨ ਤੇ ਚੜ੍ਹਾਉਣ ਆਈਆਂ ਸੀ ਤਾਂ ਅਵਨੀਤ ਕੌਰ ਪੁੱਤਰੀ ਜੀਵਨ ਸਿੰਘ ਉਮਰ 3 ਸਾਲ ਵੀ ਉਸ ਦੇ ਮਗਰ ਸੀ ਡਰਾਈਵਰ ਦੀ ਲਾਪਰਵਾਹੀ ਕਾਰਨ ਵੈਨ ਦੋਵੇਂ ਟਾਇਰ ਬੱਚੀ ਦੇ ਉੱਪਰ ਦੀ ਲੰਘ ਗਏ ਬੱਚੀ ਦੀ ਮੌਤ ਹੋ ਗਈ, ਉਹਨਾਂ ਕਿਹਾ ਕਿ ਜੇਕਰ ਸਕੂਲ ਵੈਨ ਨਾਲ ਕਡੰਕਟਰ ਹੁੰਦਾ ਤਾਂ ਮਾਸੂਮ ਦੀ ਜਾਨ ਬਚ ਸਕਦੀ ਸੀ । ਇਸ ਮੌਕੇ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸਕੂਲ ਵੈਨਾਂ ਦੀ ਸਮੇਂ- ਸਮੇਂ ਸਿਰ ਚੈਕਿੰਗ ਅਤੇ ਕਡੰਕਟਰ ਨਾ ਹੋਣ ਦੀ ਸੂਰਤ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜ਼ੋ ਅੱਗੇ ਤੋਂ ਅਜਿਹਾ ਹਾਦਸਾ ਨਾ ਵਾਪਰੇ । ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਦਿਆਲਪੁਰਾ ਭਾਈਕਾ ਦੀ ਪੁਲਿਸ ਪਾਰਟੀ ਵੱਲੋਂ ਮੌਕੇ ਤੇ ਪਹੁੰਚ ਕੇ ਵੈਨ ਚਾਲਕ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post