post

Jasbeer Singh

(Chief Editor)

Latest update

ਮੋਹਾਲੀ ਜਿ਼ਲ੍ਹੇ ਦੇ ਇਸ ਪਿੰਡ ’ਚ ਗੈਰ-ਪੰਜਾਬੀਆਂ ਨੂੰ ਲੈ ਕੇ ਵੱਡਾ ਫੈਸਲਾ

post-img

ਮੋਹਾਲੀ ਜਿ਼ਲ੍ਹੇ ਦੇ ਇਸ ਪਿੰਡ ’ਚ ਗੈਰ-ਪੰਜਾਬੀਆਂ ਨੂੰ ਲੈ ਕੇ ਵੱਡਾ ਫੈਸਲਾ ਨੌਜਵਾਨ ਸਭਾ ਨੇ ਪਿੰਡ ਵਿੱਚ ਲਾ ਦਿੱਤੀ ਬੀੜੀ, ਸਿਗਰਟ ਪੀਣ ਅਤੇ ਗੁਟਕਾ ਖਾਣ ‘ਤੇ ਪਾਬੰਦੀ ਮੋਹਾਲੀ, 10 ਅਗਸਤ : ਪੰਜਾਬ ਦੇ ਮੋਹਾਲੀ ਜਿ਼ਲ੍ਹੇ ਦੇ ਪਿੰਡ ਮੁੰਡੋ ਸੰਗਤੀਆਂ ਤੋਂ ਬਾਅਦ ਹੁਣ ਪਿੰਡ ਜੰਡਪੁਰ ਵਿੱਚ ਗੈਰ-ਪੰਜਾਬੀਆਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ। ਪਿੰਡ ਜੰਡਪੁਰ ਦੀ ਨੌਜਵਾਨ ਸਭਾ ਨੇ ਪਿੰਡ ਵਿੱਚ ਬੀੜੀ, ਸਿਗਰਟ ਪੀਣ ਅਤੇ ਗੁਟਕਾ ਖਾਣ ‘ਤੇ ਪਾਬੰਦੀ ਲਾ ਦਿੱਤੀ ਹੈ। ਨਾਲ ਹੀ, ਬਿਹਾਰ-ਯੂਪੀ ਅਤੇ ਪਿੰਡ ਵਿੱਚ ਰਹਿਣ ਵਾਲੇ ਦੂਜੇ ਰਾਜਾਂ ਦੇ ਪ੍ਰਵਾਸੀ ਲੋਕਾਂ ਨੂੰ ਆਪਣੀ ਤਸਦੀਕ ਕਰਵਾਉਣੀ ਪਵੇਗੀ। ਇਹ ਲੋਕ ਰਾਤ 9 ਵਜੇ ਤੋਂ ਬਾਅਦ ਪਿੰਡ ਵਿੱਚ ਨਹੀਂ ਘੁੰਮਣਗੇ। ਇਸ ਤੋਂ ਇਲਾਵਾ ਇਕ ਕਮਰੇ ਵਿਚ ਦੋ ਤੋਂ ਵੱਧ ਲੋਕਾਂ ਦੇ ਰਹਿਣ ‘ਤੇ ਵੀ ਪਾਬੰਦੀ ਲਗਾਈ ਗਈ ਹੈ ।

Related Post