post

Jasbeer Singh

(Chief Editor)

Patiala News

ਸਫਾਈ ਅਪਣਾਓ ਤੇ ਬਿਮਾਰੀ ਭਜਾਓ" ਤਹਿਤ ਸਨੌਰ ਸ਼ਹਿਰ ਵਿੱਚ ਚਲਾਈ ਜਾਵੇਗੀ ਮੁਹਿੰਮ : ਪ੍ਰਦੀਪ ਕੁਮਾਰ ਜੋਸ਼ਨ

post-img

ਸਫਾਈ ਅਪਣਾਓ ਤੇ ਬਿਮਾਰੀ ਭਜਾਓ" ਤਹਿਤ ਸਨੌਰ ਸ਼ਹਿਰ ਵਿੱਚ ਚਲਾਈ ਜਾਵੇਗੀ ਮੁਹਿੰਮ : ਪ੍ਰਦੀਪ ਕੁਮਾਰ ਜੋਸ਼ਨ -ਸ਼ਹਿਰ ਦੀ ਸਫਾਈ ਵੱਲ ਦਿੱਤਾ ਜਾਵੇਗਾ ਵਿਸ਼ੇਸ਼ ਧਿਆਨ ਪਟਿਆਲਾ, 2 ਜੁਲਾਈ \ : ਨਗਰ ਕੌਂਸਲ ਸਨੌਰ ਵੱਲੋਂ ਪ੍ਰਧਾਨ ਪ੍ਰਦੀਪ ਕੁਮਾਰ ਜੋਸ਼ਨ ਤੇ ਕਾਰਜ ਸਾਧਕ ਅਫਸਰ ਲਖਬੀਰ ਸਿੰਘ ਦੀ ਅਗਵਾਈ ਹੇਠ ਸਰਕਾਰ ਵੱਲੋਂ ਚਲਾਈ ਜਾ ਰਹੀ " ਸਫਾਈ ਅਪਣਓ ਬਿਮਾਰੀ ਭਜਾਓ " ਮੁਹਿੰਮ ਤਹਿਤ ਸਨੌਰ ਸਹਿਰ ਵਿੱਚ ਵੀ ਸਫਾਈ ਮੁਹਿੰਮ ਛੇੜੀ ਜਾਵੇਗੀ । ਇਸ ਸਬੰਧੀ ਜਾਣਕਾਰੀ ਦਿੰਦੇ ਪ੍ਰਧਾਨ ਪ੍ਰਦੀਪ ਕੁਮਾਰ ਜੋਸ਼ਨ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਹ ਮੁਹਿੰਮ 01 ਜੁਲਾਈ ਤੋਂ ਲੈ ਕੇ 31 ਜੁਲਾਈ ਤੱਕ ਚਲਾਈ ਜਾਵੇਗੀ। ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣਾ ਸਾਡਾ ਫਰਜ ਬਣਦਾ ਹੈ ਤੇ ਸਰਕਾਰ ਵੱਲੋਂ ਚਲਾਈ ਗਈ ਇਸ ਮੁਹਿੰਮ ਨੂੰ ਅਪਣਾਉਂਦਿਆਂ ਨਗਰ ਕੌਂਸਲ ਸਨੌਰ ਦਾ ਸਾਥ ਦੇ ਕੇ ਸ਼ਹਿਰ ਵਿੱਚ ਸਫਾਈ ਮੁਹਿੰਮ ਨੂੰ ਕਾਮਯਾਬ ਕਰੀਏ। ਉਨ੍ਹਾਂ ਕਿਹਾ ਕਿ ਬਰਸਾਤੀ ਮੌਸਮ ਹੋਣ ਕਰਕੇ ਇਸ ਮੁਹਿੰਮ ਤਹਿਤ ਸ਼ਹਿਰ ਵਿੱਚ ਸਫਾਈ ਵੱਲ ਵਿਸ਼ੇਸ ਧਿਆਨ ਦਿੱਤਾ ਜਾਵੇਗਾ ਅਤੇ ਡੇਂਗੂ ਤੇ ਮਲੇਰੀਏ ਦੇ ਬਚਾਓ ਲਈ ਸ਼ਹਿਰ ਦੀ ਹਰ ਵਾਰਡ ਵਿੱਚ ਫੈਗਿੰਗ ਕਰਵਾਈ ਜਾਵੇਗੀ। ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਆਪਣੇ ਕੂਲਰਾਂ ਦੀ ਰੈਗੂਲਰ ਸਫਾਈ ਕੀਤੀ ਜਾਵੇ ਅਤੇ ਗਮਲਿਆਂ, ਟਾਇਰਾਂ ਜਾਂ ਹੋਰ ਨਾ ਵਰਤਣ ਯੋਗ ਵਸਤਾਂ ਵਿੱਚ ਬਰਸਾਤੀ ਪਾਣੀ ਨਾਂ ਖੜਣ ਦਿੱਤਾ ਜਾਵੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਹਿਰ ਤੁਹਾਡਾ ਆਪਣਾ ਹੈ ਇਸ ਦੀ ਸਫਾਈ ਰੱਖਣਾ ਸਾਡੀ ਸਭਦੀ ਜਿਮੇਵਾਰੀ ਬਣਦੀ ਹੈ, ਇਸ ਲਈ ਕੂੜਾ ਸੜਕਾਂ ਜਾਂ ਖਾਲੀ ਪਲਾਟਾਂ ਵਿੱਚ ਨਾ ਸੁੱਟੋ, ਗਿੱਲਾ-ਸੁੱਕਾ ਕੂੜਾ ਅਲੱਗ-ਅਲੱਗ ਕਰਕੇ ਕੂੜੇ ਵਾਲੇ ਨੂੰ ਦਿਓ, ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਸਰਕਾਰ ਵੱਲੋਂ ਪੂਰਣ ਤੌਰ ਤੇ ਬੰਦ ਹੈ । ਪਲਾਸਟਿਕ ਦੇ ਲਿਫਾਫਿਆਂ ਦੀ ਜਗਾਂ ਕੱਪੜੇ ਜਾਂ ਪੇਪਰ ਦੇ ਬਣੇ ਹੋਏ ਬੈਗ ਦੀ ਵਰਤੋਂ ਕੀਤੀ ਜਾਵੇ। ਪਲਾਸਟਿਕ ਦੇ ਲਿਫਾਫੇ ਦੀ ਵਰਤੋਂ ਵਾਤਾਵਰਣ ਅਤੇ ਸਾਡੇ ਆਉਣ ਵਾਲੇ ਭਵਿੱਖ ਲਈ ਬਹੁਤ ਨੁਕਸਾਨਦਾਇਕ ਹੈ।

Related Post