10 ਸਾਲਾ ਮਾਸੂਮ ਬੱਚੀ ਨੂੰ ਚੱਪਲਾਂ ਨਾਲ ਬੇਰਹਿਮੀ ਨਾਲ ਕੁੱਟਣ ਤੇ ਵਿਅਕਤੀ ਵਿਰੁੱਧ ਕੇਸ ਦਰਜ
- by Jasbeer Singh
- September 15, 2024
10 ਸਾਲਾ ਮਾਸੂਮ ਬੱਚੀ ਨੂੰ ਚੱਪਲਾਂ ਨਾਲ ਬੇਰਹਿਮੀ ਨਾਲ ਕੁੱਟਣ ਤੇ ਵਿਅਕਤੀ ਵਿਰੁੱਧ ਕੇਸ ਦਰਜ ਡੇਰਾਬੱਸੀ : ਪੰਜਾਬ ਦੇ ਡੇਰਾਬੱਸੀ ਦੇ ਮੁਹੱਲਾ ਲੋਹਾਰਾ ਵਿੱਚ ਇੱਕ ਵਿਅਕਤੀ ਵੱਲੋਂ 10 ਸਾਲਾ ਮਾਸੂਮ ਬੱਚੀ ਨੂੰ ਚੱਪਲਾਂ ਨਾਲ ਬੇਰਹਿਮੀ ਨਾਲ ਕੁੱਟਣ ਦੀ ਵੀਡੀਓ ਸੋਸ਼ਲ ਮੀਡੀਆ `ਤੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਵੱਲੋਂ ਜਿਥੇ ਰੋਸ ਪ੍ਰਗਟ ਕੀਤਾ ਗਿਆ, ਉਥੇ ਲੜਕੀ ਦੇ ਪਿਤਾ ਨੇ ਉਸ ਦੀ ਕੁੱਟਮਾਰ ਕਰਨ ਵਾਲੇ ਵਿਅਕਤੀ ਖਿ਼ਲਾਫ਼ ਵੀਡੀਓ ਸਮੇਤ ਪੁਲਸ ਕੋਲ ਸਿ਼਼ਕਾਇਤ ਦਰਜ ਕਰਵਾ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਪੁਲਸ ਵੱਲੋਂ ਜਾਂਚ ਜਾਰੀ ਹੈ।
