
ਡੀਏਵੀ ਕਾਲਜ ਬਠਿੰਡਾ ਦੀ ਪ੍ਰਧਾਨਗੀ ਸਬੰਧੀ ਪੋਸਟਰ ਲਗਾਉਣ ਨੂੰ ਲੈ ਕੇ 2 ਧਿਰਾਂ ਵਿਚਾਲੇ ਖੂਨੀ ਝੜਪ
- by Jasbeer Singh
- September 15, 2024

ਡੀਏਵੀ ਕਾਲਜ ਬਠਿੰਡਾ ਦੀ ਪ੍ਰਧਾਨਗੀ ਸਬੰਧੀ ਪੋਸਟਰ ਲਗਾਉਣ ਨੂੰ ਲੈ ਕੇ 2 ਧਿਰਾਂ ਵਿਚਾਲੇ ਖੂਨੀ ਝੜਪ ਬਠਿੰਡਾ : ਪੰਜਾਬ ਦੇ ਸ਼ਹਿਰ ਬਠਿੰਡਾ ਦੇ ਡੀਏਵੀ ਕਾਲਜ ਦੀ ਪ੍ਰਧਾਨਗੀ ਸਬੰਧੀ ਪੋਸਟਰ ਲਗਾਉਣ ਨੂੰ ਲੈ ਕੇ 2 ਧਿਰਾਂ ਵਿਚਾਲੇ ਖੂਨੀ ਝੜਪ ਹੋ ਗਈ। ਦਰਾਅਸਰ ਕੁਝ ਨੌਜਵਾਨ ਕੰਧ ਟੱਪਕੇ ਕਾਲਜ ਦੀ ਪ੍ਰਧਾਨਗੀ ਸਬੰਧੀ ਪੋਸਟਰ ਲਗਾਉਣ ਲਈ ਕਾਲਜ ਵਿੱਚ ਪਹੁੰਚੇ, ਜਿਥੇ ਉਹਨਾਂ ਦਾ ਕਾਲਜ ਦੇ ਵਿਦਿਆਰਥੀਆਂ ਵੱਲੋਂ ਵਿਰੋਧ ਕੀਤਾ ਗਿਆ, ਜੋ ਕਿ ਪ੍ਰਧਾਨਗੀ ਦੇ ਉਮੀਦਵਾਰ ਵੱਜੋਂ ਦੂਜੀ ਧਿਰ ਸੀ। ਜਦੋਂ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋਈਆਂ ਤਾਂ ਬਹਿਸਬਾਜ਼ੀ ਝੜਪ ਵਿੱਚ ਬਦਲ ਗਈ।ਜਦੋਂ ਕਾਲਜ ਪ੍ਰਸ਼ਾਸਨ ਮੌਕੇ ਉੱਤੇ ਪਹੁੰਚਿਆਂ ਤਾ ਕੁਝ ਨੌਜਵਾਨ ਫਰਾਰ ਹੋ ਗਈ, ਜਿਸ ਤੋਂ ਬਾਅਦ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤੇ ਪੁਲਿਸ ਨੇ ਮੌਕੇ ਉੱਤੇ ਪਹੁੰਚ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ । ਇਸ ਸਬੰਧੀ ਥਾਣਾ ਸਿਵਲ ਲਾਈਨ ਦੇ ਐਸਐਚਓ ਹਰਜੋਤ ਸਿੰਘ ਨੇ ਕਿਹਾ ਹੈ ਕਿ ਜਾਣਕਾਰੀ ਮਿਲੀ ਸੀ ਕੁਝ ਨੌਜਵਾਨ ਨੇ ਕਾਲਜ ਦੇ ਅੰਦਰ ਦਾਖਲ ਹੋ ਕੇ ਹੁੱਲਬਾਜ਼ੀ ਕਰ ਰਹੇ ਹਨ, ਜਿਸ ਤੋਂ ਮਗਰੋਂ ਪੁਲਿਸ ਮੌਕੇ ਉੱਤੇ ਪਹੁੰਚ ਗਈ ਤੇ 2 ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਬਾਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਕਿ ਅਸੀਂ ਕਾਲਜ ਦੇ ਪ੍ਰਿੰਸੀਪਲ ਦੇ ਬਿਆਨਾਂ ਦੇ ਆਧਰ ਉੱਤੇ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।