post

Jasbeer Singh

(Chief Editor)

Punjab

ਨਸਿ਼ਆਂ ਦੇ ਸੌਦਾਗਰਾਂ ਦਾ ਸਾਥ ਦੇਣ ਵਾਲੇ ਪੁਲਸ ਵਾਲਿਆਂ ਤੇ ਕੇਸ ਦਰਜ

post-img

ਨਸਿ਼ਆਂ ਦੇ ਸੌਦਾਗਰਾਂ ਦਾ ਸਾਥ ਦੇਣ ਵਾਲੇ ਪੁਲਸ ਵਾਲਿਆਂ ਤੇ ਕੇਸ ਦਰਜ ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਨਸਿ਼ਆਂ ਨੂੰ ਜੜੋਂ ਖਤਮ ਕਰਨ ਲਈ ਨਸਿ਼ਆਂ ਦੇ ਸੌਦਾਗਰਾਂ ਤੇ ਉਹਨਾਂ ਨੂੰ ਫਾਇਦਾ ਪਹੁੰਚਾਉਣ ਲਈ ਪੁਲਿਸ ਵਿਭਾਗ ਅੰਦਰਲੀਆਂ ਕਾਲੀਆਂ ਭੇਡਾਂ ਵਿਰੁੱਧ ਸਖਤ ਕਾਰਵਾਈ ਕਰਨ ਲਈ ਦਿੱਤੇ ਗਏ ਆਦੇਸ਼ਾਂ ਤੇ ਕਾਰਵਾਈ ਕਰਦਿਆਂ ਡੀਜੀਪੀ ਗੌਰਵ ਯਾਦਵ ਦੇ ਹੁਕਮਾਂ ਤੇ ਮੋਗਾ ਪੁਲਿਸ ਜਿਲ੍ਹੇ ਅਧੀਨ ਪੈਂਦੇ ਥਾਣਾ ਕੋਟ ਈਸੇ ਖਾਂ ਦੀ ਮਹਿਲਾ ਐਸ ਐਚ ਓ ਅਰਸ਼ਪ੍ਰੀਤ ਕੌਰ ਗਰੇਵਾਲ ਤੇ ਥਾਣੇ ਤੇ ਮੁਨਸ਼ੀ ਤੇ ਇੱਕ ਚੌਂਕੀ ਦੇ ਮੁਣਸ਼ੀ ਸਮੇਤ ਪੰਜ ਜਣਿਆ ਵਿਰੁੱਧ ਇੱਕ ਵੱਡੇ ਸਮਗਲਰ ਨੂੰ ਮਦਦ ਕਰਨ ਦੇ ਦੋਸ਼ ਹੇਠ ਮੁਕਦਮਾ ਦਰਜ ਕੀਤਾ ਗਿਆ ਹੈ । ਦੱਸਣ ਯੋਗ ਹੈ ਕਿ ਉਪਰੋਕਤ ਐਸਐਚਓ ਪਹਿਲਾਂ ਪੁਲਿਸ ਜਿਲ੍ਹਾ ਜਗਰਾਉਂ ਵਿੱਚ ਵੀ ਤੈਨਾਤ ਰਹੀ ਹੈ । ਉੱਥੇ ਵੀ ਕਈ ਸੰਗੀਨ ਮਾਮਲਿਆਂ ਤੇ ਮਹਿਲਾ ਐਸ. ਐਚ. ਓ. ਨੇ ਸਬੂਤ ਹੋਣ ਦੇ ਬਾਵਜੂਦ ਵੀ ਪੜਦਾ ਪਾ ਦਿੱਤਾ ਸੀ। ਇਹ ਮੁਕਦਮਾ ਦਰਜ ਹੋਣ ਦੀ ਜਿਉਂ ਹੀ ਖਬਰ ਜੰਗਲ ਦੀ ਅੱਗ ਵਾਂਗ ਫੈਲੀ ਤਾਂ ਜਗਰਾਉਂ ਇਲਾਕੇ ਤੋਂ ਵੀ ਕਈ ਪੀੜਤਾਂ ਦੇ ਖਬਰ ਵਾਲੇ ਡਾਟ ਕਾਮ ਨੂੰ ਫੋਨ ਆਉਣੇ ਸ਼ੁਰੂ ਹੋ ਗਏ ਹਨ।

Related Post