
ਟਰੱਕ ਚਾਲਕ ਵਿਰੁੱਧ ਟਰੱਕ ਲਾਪ੍ਰਵਾਹ ਨਾਲ ਲਿਆ ਕੇ ਮਾਰਨ ਅਤੇ ਮੌਤ ਦੇ ਘਾਟ ਉਤਾਰਨ ਤੇ ਕੇਸ ਦਰਜ
- by Jasbeer Singh
- June 23, 2025

ਟਰੱਕ ਚਾਲਕ ਵਿਰੁੱਧ ਟਰੱਕ ਲਾਪ੍ਰਵਾਹ ਨਾਲ ਲਿਆ ਕੇ ਮਾਰਨ ਅਤੇ ਮੌਤ ਦੇ ਘਾਟ ਉਤਾਰਨ ਤੇ ਕੇਸ ਦਰਜ ਰਾਜਪੁਰਾ, 23 ਜੂਨ : ਥਾਣਾ ਸਦਰ ਰਾਜਪੁਰਾ ਪੁਲਸ ਨੇ ਟਰੱਕ ਚਾਲਕ ਵਿਰੁੱਧ ਵੱਖ ਵੱਖ ਧਾਰਾਵਾਂ 281, 106 (1) ਬੀ. ਐਨ. ਐਸ. ਤਹਿਤ ਟਰੱਕ ਤੇਜ਼ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਉਨ੍ਹਾਂ ਵਿਚ ਮਾਰਨ ਤੇ ਕੇਸ ਦਰਜ ਕੀਤਾ ਹੈ। ਜਿਹੜੇ ਟਰੱਕ ਡਰਾਈਵਰ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਡਰਾਇਵਰ ਅਰੁਣ ਕੁਮਾਰ ਪੁੱਤਰ ਰਾਮ ਕੁਮਾਰ ਵਾਸੀ ਮਕਾਨ ਨੰ. 176 ਵਾਰਡ ਨੰ. 12 ਨੇੜੇ ਰਾਧਾ ਸੁਆਮੀ ਡੇਰਾ ਸੰਢੋਰਾ ਜਿਲਾ ਯਮੂਨਾਨਗਰ ਹਰਿਆਣਾ ਸ਼ਾਮਲ ਹੈ।ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਸਿਮਰਨ ਪੁੱਤਰੀ ਤੇਜਿੰਦਰ ਸਿੰਘ ਵਾਸੀ ਮਕਾਨ ਨੰ. ਬੀ-1/671 ਗੁਰੂ ਗੋਬਿੰਦ ਸਿੰਘ ਨਗਰ ਵਾਰਡ ਨੰ. 4 ਰਾਜਪੁਰਾ ਨੇ ਦੱਸਿਆ ਕਿ 22 ਜੂਨ 2025 ਨੂੰ ਉਹ ਆਪਣੀ ਭੂਆ ਦਰਸ਼ਨਾ ਕੌਰ ਨਾਲ ਸਕੂਟਰੀ ਤੇ ਸਵਾਰ ਹੋ ਕੇ ਬਸੰਤਪੁਰਾ ਕੋਲ ਜਾ ਰਹੀ ਸੀ ਤਾਂ ਟਰੱਕ ਦੇ ਉਕਤ ਡਰਾਈਵਰ ਨੇ ਆਪਣਾ ਟਰੱਕ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਉਨ੍ਹਾਂ ਵਿੱਚ ਮਾਰਿਆ, ਜਿਸ ਕਾਰਨ ਵਾਪਰੇ ਸੜਕੀ ਹਾਦਸੇ ਵਿਚ ਉਸਦੀ ਭੂਆ ਦੀ ਮੌਕਾ ਤੇ ਹੀ ਮੋਤ ਹੋ ਗਈ ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।