
ਵਿਆਹੁਤਾ ਨੂੰ ਜ਼ਹਿਰੀਲੀ ਦਵਾਈ ਦੇਣ ਦੇ ਮਾਮਲੇ ਵਿਚ ਤਿੰਨ ਜਣਿਆਂ ਖਿਲਾਫ਼ ਕੇਸ ਦਰਜ
- by Jasbeer Singh
- July 27, 2024

ਵਿਆਹੁਤਾ ਨੂੰ ਜ਼ਹਿਰੀਲੀ ਦਵਾਈ ਦੇਣ ਦੇ ਮਾਮਲੇ ਵਿਚ ਤਿੰਨ ਜਣਿਆਂ ਖਿਲਾਫ਼ ਕੇਸ ਦਰਜ ਤਰਨਤਾਰਨ : ਪੰਜਾਬ ਦੇ ਤਰਨਤਾਰਨ ਵਿਚ ਵਿਆਹੁਤਾ ਨੂੰ ਜ਼ਹਿਰੀਲੀ ਦਵਾਈ ਦੇ ਕੇ ਮਾਰਨ ਦੇ ਮਾਮਲੇ ਵਿਚ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਮ੍ਰਿਤਕਾ ਦੇ ਭਰਾ ਵੱਲੋਂ ਦਿੱਤੇ ਬਿਆਨਾਂ ਤਹਿਤ ਪਤੀ ਸਣੇ 3 ਵਿਅਕਤੀਆਂ ਖਿ਼ਲਾਫ਼ ਮਾਮਲਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਤਨਾਮ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਬੰਡਾਲਾ ਜ਼ਿਲ੍ਹਾ ਅੰਮ੍ਰਿਤਸਰ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦੀ ਭੈਣ ਕੰਵਲਜੀਤ ਕੌਰ ਦਾ ਵਿਆਹ ਕਰੀਬ ਛੇ ਸਾਲ ਪਹਿਲਾਂ ਲਵਪ੍ਰੀਤ ਸਿੰਘ ਨਾਲ ਹੋਇਆ ਸੀ।ਲਵਪ੍ਰੀਤ ਸਿੰਘ ਦੇ ਨਾਜਾਇਜ਼ ਸਬੰਧ ਰਜਨੀ ਮੋਟੋ ਨਿਵਾਸੀ ਤਰਨਤਾਰਨ ਨਾਲ ਹਨ, ਜਿਸ ਦੀ ਸ਼ਹਿ ’ਤੇ ਲਵਪ੍ਰੀਤ ਸਿੰਘ ਉਨ੍ਹਾਂ ਪਾਸੋਂ ਦਾਜ ਦੀ ਮੰਗ ਕਰਦਾ ਸੀ। ਮਿਤੀ 24 ਜੁਲਾਈ ਨੂੰ ਲਵਪ੍ਰੀਤ ਸਿੰਘ ਉਸ ਦੇ ਭਰਾ ਮੰਗੂ ਅਤੇ ਰਜਨੀ ਮੋਟੋ ਨੇ ਹਮ ਸਲਾਹ ਹੋ ਕੇ ਉਸਦੀ ਭੈਣ ਕੰਵਲਜੀਤ ਕੌਰ ਨੂੰ ਕੋਈ ਜ਼ਹਿਰੀਲੀ ਦਵਾਈ ਦੇ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ।