July 6, 2024 01:13:46
post

Jasbeer Singh

(Chief Editor)

Punjab, Haryana & Himachal

ਸਾਬਕਾ ਐੱਸਐੱਸਪੀ ਚਹਿਲ ਸਮੇਤ ਚਾਰ ਅਫ਼ਸਰਾਂ ’ਤੇ ਫ਼ਰਜ਼ੀ ਸਬੂਤ ਬਣਾਉਣ ਦਾ ਕੇਸ ਦਰਜ

post-img

ਸ਼ਹਿਰ ਦੇ ਸਾਬਕਾ ਐੱਸਐੱਸਪੀ ਕੁਲਦੀਪ ਸਿੰਘ ਚਹਿਲ ਸਮੇਤ ਚਾਰ ਪੁਲਿਸ ਅਫਸਰਾਂ ’ਤੇ ਫ਼ਰਜ਼ੀ ਸਬੂਤ ਤਿਆਰ ਕਰਨ ਦੇ ਦੋਸ਼ ਲੱਗੇ ਹਨ। ਦੋ ਸਾਲ ਪਹਿਲਾਂ ਸੈਕਟਰ 19 ਥਾਣੇ ਦੀ ਪੁਲਿਸ ਨੇ ਮੁਹਾਲੀ ਵਾਸੀ ਆਲਮਜੀਤ ਸਿੰਘ ਮਾਨ ਨੂੰ ਫਰਜ਼ੀ ਈਡੀ ਅਫਸਰ ਬਣਾ ਕੇ ਲੋਕਾਂ ਨੂੰ ਠੱਗਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਸੀ।ਸ਼ਹਿਰ ਦੇ ਸਾਬਕਾ ਐੱਸਐੱਸਪੀ ਕੁਲਦੀਪ ਸਿੰਘ ਚਹਿਲ ਸਮੇਤ ਚਾਰ ਪੁਲਿਸ ਅਫਸਰਾਂ ’ਤੇ ਫ਼ਰਜ਼ੀ ਸਬੂਤ ਤਿਆਰ ਕਰਨ ਦੇ ਦੋਸ਼ ਲੱਗੇ ਹਨ। ਦੋ ਸਾਲ ਪਹਿਲਾਂ ਸੈਕਟਰ 19 ਥਾਣੇ ਦੀ ਪੁਲਿਸ ਨੇ ਮੁਹਾਲੀ ਵਾਸੀ ਆਲਮਜੀਤ ਸਿੰਘ ਮਾਨ ਨੂੰ ਫਰਜ਼ੀ ਈਡੀ ਅਫਸਰ ਬਣਾ ਕੇ ਲੋਕਾਂ ਨੂੰ ਠੱਗਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਸੀ।ਮਾਨ ਨੇ ਦੋਸ਼ ਲਾਇਆ ਹੈ ਕਿ ਚਹਿਲ ਦੇ ਕਹਿਣ ’ਤੇ ਪੁਲਿਸ ਨੇ ਉਸ ਖਿਲਾਫ ਝੂਠੇ ਸਬੂਤ ਤਿਆਰ ਕਰ ਕੇ ਕੇਸ ਦਰਜ ਕਰ ਦਿੱਤਾ। ਮਾਨ ਨੇ ਚਾਰ ਪੁਲਿਸ ਅਧਿਕਾਰੀਆਂ ਸਾਬਕਾ ਐੱਸਐੱਸਪੀ ਚਹਿਲ, ਇੰਸਪੈਕਟਰ ਰੋਹਤਾਸ਼, ਇੰਸਪੈਕਟਰ ਮਿੰਨੀ ਭਾਰਦਵਾਜ ਤੇ ਸਬ ਇੰਸਪੈਕਟਰ ਯਸ਼ਪਾਲ ਸਿੰਘ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਵੱਲੋਂ ਐਡਵੋਕੇਟ ਹਰਲਵ ਸਿੰਘ ਰਾਜਪੂਤ ਨੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਵਿਚ ਉਨ੍ਹਾਂ ਡੀਜੀਪੀ, ਐੱਸਪੀ ਕ੍ਰਾਈਮ ਬਰਾਂਚ ਤੇ ਸੈਕਟਰ 19 ਪੁਲਿਸ ਥਾਣੇ ਦੇ ਐੱਸਐੱਚਓ ਨੂੰ ਵੀ ਪਾਰਟੀ ਬਣਾਇਆ ਹੈ। ਉਨ੍ਹਾਂ ਦੀ ਪਟੀਸ਼ਨ ’ਤੇ ਅਦਾਲਤ ਨੇ ਸਬੰਧਤ ਥਾਣੇ ਦੇ ਐੱਸਐੱਚਓ ਨੂੰ ਸਟੇਟਸ ਰਿਪੋਰਟ ਦਾਅਰ ਕਰਨ ਲਈ ਕਿਹਾ ਹੈ। ਇਸ ਪਟੀਸ਼ਨ ਦੀ ਅਗਲੀ ਸੁਣਵਾਈ 10 ਮਈ ਨੂੰ ਹੋਵੇਗੀ।ਮਾਨ ਨੇ ਦੋਸ਼ ਲਾਇਆ ਹੈ ਕਿ ਪੁਲਿਸ ਨੇ ਉਸ ਨੂੰ ਗਿ੍ਰਫਤਾਰ ਕਰਨ ਤੋਂ ਪਹਿਲਾਂ ਉਸ ਦੇ ਘਰ ਤੇ ਦਫਤਰ ਵਿਚ ਜਾਂਚ ਕੀਤੀ। ਉਥੋਂ ਪੁਲਿਸ ਨੇ ਉਨ੍ਹਾਂ ਦੀਆਂ ਕਈ ਜ਼ਰੂਰੀ ਫਾਈਲਾਂ ਚੁੱਕ ਲਈਆਂ। ਇਸ ਤੋਂ ਇਲਾਵਾ ਉਨ੍ਹਾਂ ਨੂੰ ਫਸਾਉਣ ਲਈ ਈਡੀ ਦੇ ਫਰਜ਼ੀ ਆਈਡੀ ਕਾਰਡ ਵੀ ਬਰਾਮਦ ਕੀਤੇ ਜਿਹੜੇ ਅਦਾਲਤ ਵਿਚ ਦਿਖਾ ਕੇ ਉਸ ਦਾ ਰਿਮਾਂਡ ਹਾਸਲ ਕੀਤਾ ਗਿਆ।ਐਡਵੋਕੇਟ ਰਾਜਪੂਤ ਨੇ ਪਟੀਸ਼ਨ ਵਿਚ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਨੂੰ ਫਸਾਉਣ ਲਈ ਇਕ ਜਾਲ ਵਿਛਾਇਆ। 23 ਨਵੰਬਰ 2023 ਨੂੰ ਉਨ੍ਹਾਂ ਦੀ ਵੈੱਬਸਾਈਟ ’ਤੇ ਕਿਸੇ ਗਿਰਿਸ਼ ਤਿਆਗੀ ਨਾਮ ਦੇ ਸ਼ਖ਼ਸ ਨੇ ਮੈਸੇਜ ਭੇਜਿਆ ਤੇ ਉਨ੍ਹਾਂ ਨਾਲ ਗੱਲ ਕਰਨ ਦੀ ਇੱਛਾ ਜਤਾਈ। ਤਿਆਗੀ ਨੇ ਖੁਦ ਨੂੰ ਈਡੀ ਦਾ ਅਫਸਰ ਦੱਸਿਆ।ਤਿਆਗੀ ਨੇ ਮਾਨ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਤੇ ਕਿਹਾ ਕਿ ਜਲੰਧਰ ਵਿਚ ਤਰਨਜੀਤ ਸਿੰਘ ਨਾਮ ਦਾ ਉਸ ਦਾ ਇਕ ਦੋਸਤ ਹੈ ਜਿਸ ਨੂੰ ਮਦਦ ਦੀ ਲੋੜ ਹੈ। ਉਸ ਨੂੰ ਪ੍ਰੋਸਟੇਟ ਕੈਂਸਰ ਹੈ ਤੇ ਉਸ ਦੇ ਇਲਾਜ ’ਤੇ ਕਾਫੀ ਖਰਚ ਹੋ ਰਿਹਾ ਹੈ। ਤਿਆਗੀ ਦੀਆਂ ਗੱਲਾਂ ਵਿਚ ਆ ਕੇ ਮਾਨ ਨੇ ਤਰਨਜੀਤ ਦੇ ਅਕਾਊਂਟ ਵਿਚੋਂ 20 ਹਜ਼ਾਰ ਰੁਪਏ ਟਰਾਂਸਫਰ ਕਰ ਦਿੱਤੇ ਪਰ ਕੁਝ ਦਿਨਾਂ ਦੇ ਬਾਅਦ ਮਾਨ ਨੂੰ ਅਹਿਸਾਸ ਹੋਇਆ ਕਿ ਉਹ ਠੱਗੀ ਦਾ ਸ਼ਿਕਾਰ ਹੋ ਗਿਆ ਹੈ।ਇਸ ਲਈ ਉਨ੍ਹਾਂ ਗਿਰਿਸ਼ ਤਿਆਗੀ ਤੇ ਤਰਨਜੀਤ ਸਿੰਘ ਖਿਲਾਫ ਈਡੀ ਜਲੰਧਰ ਦੇ ਸੰਯੁਕਤ ਡਾਇਰੈਕਟਰ ਨੂੰ ਸ਼ਿਕਾਇਤ ਦੇ ਦਿੱਤੀ ਪਰ ਕੁਝ ਦਿਨਾਂ ਬਾਅਦ ਈਡੀ ਦੀ ਸ਼ਿਕਾਇਤ ’ਤੇ ਚੰਡੀਗੜ੍ਹ ਪੁਲਿਸ ਨੇ ਤਰਨਜੀਤ ਨੂੰ ਗਿ੍ਰਫਤਾਰ ਕਰ ਲਿਆ ਜਿਸ ਦੇ ਬਿਆਨਾਂ ’ਤੇ ਪੁਲਿਸ ਨੇ ਮਾਨ ਨੂੰ ਵੀ ਗਿ੍ਰਫਤਾਰ ਕਰ ਲਿਆ। ਪੁਲਿਸ ਨੇ ਕਹਾਣੀ ਬਣਾਈ ਕਿ ਆਲਮਜੀਤ ਤੇ ਤਰਨਜੀਤ ਖ਼ੁਦ ਨੂੰ ਈਡੀ ਅਫਸਰ ਦਿਖਾ ਕੇ ਲੋਕਾਂ ਨਾਲ ਠੱਗੀਆਂ ਕਰਦੇ ਹਨ ਜਦਕਿ ਉਹ ਤਾਂ ਤਰਨਜੀਤ ਨੂੰ ਕਦੇ ਮਿਲੇ ਵੀ ਨਹੀਂ ਸਨ।ਡੀਜੀਪੀ ਦੀ ਜਾਂਚ ਵਿਚ ਸੱਚ ਆਇਆ ਸਾਹਮਣੇਐਡਵੋਕੇਟ ਰਾਜਪੂਤ ਨੇ ਪਟੀਸ਼ਨ ਵਿਚ ਦੱਸਿਆ ਕਿ ਉਨ੍ਹਾਂ ਨੂੰ ਪੁਲਿਸ ਅਫਸਰਾਂ ਖਿਲਾਫ ਡੀਜੀਪੀ ਨੂੰ ਸ਼ਿਕਾਇਤ ਦਿੱਤੀ ਸੀ। ਡੀਜੀਪੀ ਦੀ ਜਾਂਚ ਵਿਚ ਸਾਬਤ ਹੋ ਗਿਆ ਕਿ ਪੁਲਿਸ ਅਫਸਰਾਂ ਨੇ ਮਿਲ ਕੇ ਮਾਨ ਨੂੰ ਫਸਾਇਆ ਸੀ। ਪਰ ਇਸ ਜਾਂਚ ਰਿਪੋਰਟ ਦੇ ਬਾਵਜੂਦ ਪੁਲਿਸ ਅਫਸਰਾਂ ’ਤੇ ਕੋਈ ਕਾਰਵਾਈ ਨਹੀਂ ਹੋਈ। ਇਸ ਲਈ ਮਾਨ ਨੇ ਹੁਣ ਇਨ੍ਹਾਂ ਅਫਸਰਾਂ ਖਿਲਾਫ ਕੇਸ ਦਰਜ ਕਰਨ ਲਈ ਪਟੀਸ਼ਨ ਦਾਇਰ ਕੀਤੀ ਹੈ।ਦਸ ਦਿਨਾਂ ਤੋਂ ਚਰਚਾ ਵਿਚ ਹੈ ਚੰਡੀਗੜ੍ਹ ਪੁਲਿਸਚੰਡੀਗੜ੍ਹ ਪੁਲਿਸ ਪਿਛਲੇ ਦਸ ਦਿਨਾਂ ਤੋਂ ਖੂਬ ਚਰਚਾ ਵਿਚ ਹੈ। ਪਹਿਲਾਂ ਤਾਂ ਸੀਬੀਆਈ ਨੇ ਇਕ ਏਐੱਸਆਈ ਬਲਵਿੰਦਰ ਸਿੰਘ ਤੇ ਏਐੱਸਆਈ ਹਰਮੀਤ ਸਿੰਘ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ। ਫਿਰ ਸੀਬੀਆਈ ਨੇ 15 ਅਪ੍ਰੈਲ ਨੂੰ ਇੰਸਪੈਕਟਰ ਰਾਮਰਤਨ ਸ਼ਰਮਾ ਤੇ ਐੱਸਆਈ ਸਤਿਆਵਾਨ ਖਿਲਾਫ ਸਬੂਤ ਮਿਟਾਉਣ ਦਾ ਕੇਸ ਦਰਜ ਕੀਤਾ। ਅਗਲੇ ਹੀ ਦਿਨ ਸੀਬੀਆਈ ਨੇ ਸਾਬਕਾ ਐੱਸਪੀ ਰੋਸ਼ਨ ਲਾਲ ਤੇ ਇੰਸਪੈਕਟਰ ਪਵਨੇਸ਼ ਖਿਲਾਫ ਇਕ ਔਰਤ ਦੀ ਜਾਸੂਸੀ ਕਰਵਾਉਣ ਦੇ ਦੋਸ਼ ਵਿਚ ਕੇਸ ਦਰਜ ਕੀਤਾ। ਹੁਣ ਫਿਰ ਪੁਲਿਸ ਅਫਸਰਾਂ ’ਤੇ ਨਵੇਂ ਦੋਸ਼ ਲੱਗ ਗਏ ਹਨ

Related Post