

ਨਕਲੀ ਲਾਹੌਰੀ ਜੀਰੇ ਦੀਆਂ 1500 ਪੇਟੀਆਂ ਬਰਾਮਦ ਕਰਕੇ ਮਾਮਲਾ ਦਰਜ ਬਠਿੰਡਾ, 29 ਜੁਲਾਈ : ਪੁਲੀਸ ਨੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰਾ ਵਿੱਚ ਸਥਿਤ ਇੱਕ ਸਾਫਟ ਡਰਿੰਕ ਬਣਾਉਣ ਵਾਲੀ ਫੈਕਟਰੀ ’ਤੇ ਛਾਪਾ ਮਾਰ ਕੇ ਉਥੋਂ ਨਕਲੀ ਲਾਹੌਰੀ ਜੀਰੇ ਦੀਆਂ 1500 ਪੇਟੀਆਂ ਬਰਾਮਦ ਕੀਤੀਆਂ ਹਨ। ਮੁਹਾਲੀ ਦੀ ਫੂਡ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਕਾਨੂੰਨੀ ਸਲਾਹਕਾਰ ਅਰੁਣ ਕੁਮਾਰ ਨੇ ਬਠਿੰਡਾ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਕਸ਼ਮੀਰ ਹਾਈਜੀਨਿਕ ਪ੍ਰਾਈਵੇਟ ਲਿਮਟਿਡ ਕੰਪਨੀ ਗੋਵਿੰਦਪੁਰਾ ਉਨ੍ਹਾਂ ਦੀ ਕੰਪਨੀ ਵੱਲੋਂ ਤਿਆਰ ਕੀਤੇ ਜਾ ਰਹੇ ਲਾਹੌਰੀ ਜੀਰੇ ਦੀ ਨਕਲ ਕਰਕੇ ਮਾਰਕੀਟ ਵਿੱਚ ਸਾਫਟ ਡਰਿੰਕ ਲਾਹੌਰੀ ਜੀਰਾ ਤਿਆਰ ਕਰ ਰਹੀ ਹੈ। ਥਾਣਾ ਕੈਂਟ ਦੀ ਪੁਲੀਸ ਨੇ ਅਰੁਣ ਕੁਮਾਰ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ 1500 ਪੇਟੀਆਂ ਨਕਲੀ ਲਾਹੌਰੀ ਜੀਰੇ ਦੀਆਂ ਬਰਾਮਦ ਕਰਕੇ ਕਸ਼ਮੀਰ ਹਾਈਜੀਨਿਕ ਪ੍ਰਾਈਵੇਟ ਲਿਮਟਿਡ ਖ਼ਿਲਾਫ਼ ਕੇਸ ਦਰਜ ਕੀਤਾ ਹੈ।