post

Jasbeer Singh

(Chief Editor)

Punjab

ਗੁਰਦੁਆਰਾ ਸਾਹਿਬ ਸੁੱਖ ਆਸਣ ਦੇ ਕਮਰੇ ਅੰਦਰ ਬਿਜਲੀ ਸ਼ਾਟ ਸਰਕਟ ਨਾਲ ਅੱਗ ਲੱਗ

post-img

ਗੁਰਦੁਆਰਾ ਸਾਹਿਬ ਸੁੱਖ ਆਸਣ ਦੇ ਕਮਰੇ ਅੰਦਰ ਬਿਜਲੀ ਸ਼ਾਟ ਸਰਕਟ ਨਾਲ ਅੱਗ ਲੱਗ ਭੂੰਗਾ/ਗੜ੍ਹਦੀਵਾਲਾ : ਪੰਜਾਬ ਦੇ ਪਿੰਡ ਅੱਭੋਵਾਲ ਥਾਣਾ ਹਰਿਆਣਾ ਹੁਸ਼ਿਆਰਪੁਰ ਵਿਖੇ ਗੁਰਦੁਆਰਾ ਸਾਹਿਬ ਸੁੱਖ ਆਸਣ ਦੇ ਕਮਰੇ ਅੰਦਰ ਬਿਜਲੀ ਸ਼ਾਟ ਸਰਕਟ ਨਾਲ ਅੱਗ ਲੱਗ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਮੱਖਣ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਪਿੰਡ ਦੇ ਇਕ ਲੜਕੇ ਨੇ ਗੁਰਦੁਆਰਾ ਸਾਹਿਬ ਦੇ ਕਮਰੇ ’ਚੋਂ ਧੁੰਆਂ ਨਿੱਕਲਦਾ ਵੇਖਿਆ, ਜਿਸ ਦੀ ਜਾਣਕਾਰੀ ਮੈਨੇਜਰ ਕੁਲਵਿੰਦਰ ਸਿੰਘ ਨੂੰ ਦਿੱਤੀ, ਜਿਨ੍ਹਾਂ ਨੇ ਤੁਰੰਤ ਗੁਰਦੁਆਰਾ ਸਾਹਿਬ ਜਾ ਕੇ ਦੇਖਿਆ ਕਿ ਕਮਰੇ ਅੰਦਰੋਂ ਧੁੰਆਂ ਬਾਹਰ ਆ ਰਿਹਾ ਸੀ ਅਤੇ ਉਨ੍ਹਾਂ ਨੇ ਆਂਢ-ਗੁਆਂਢ ਨੂੰ ਜਾਣਕਾਰੀ ਦਿੱਤੀ। ਗੁਰਦੁਆਰਾ ਸਾਹਿਬ ਅੰਦਰ ਅੱਗ ਲੱਗਣ ਦੀ ਜਿਸ ਕਿਸੇ ਨੂੰ ਵੀ ਜਾਣਕਾਰੀ ਮਿਲੀ ਉਹ ੳਥੇ ਪਹੁੰਚ ਗਿਆ ਅਤੇ ਅੱਗ ਬੁਝਾਉਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ’ਚ ਜੁੱਟ ਗਿਆ ਤੇ ਭਾਰੀ ਜੱਦੋ ਜਹਿਜ਼ ਦੇ ਅੱਗ ’ਤੇ ਕਾਬੂ ਪਾਇਆ ਗਿਆ। ਜਾਣਕਾਰੀ ਅਨੁਸਾਰ ਇਸ ਅੱਗ ਨਾਲ 3 ਸ੍ਰੀ ਗੁਰੂ ਗ੍ਰੰਥ ਸਾਹਿਬ, 2 ਸੈਂਚੀਆਂ, 2 ਪੋਥੀਆਂ, ਚੰਦੋਆ ਸਾਹਿਬ, 3 ਚੌਰ ਸਾਹਿਬ ਅਤੇ ਹੋਰ ਸਮਾਨ ਨੁਕਸਾਨਿਆ ਗਿਆ।ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਹੁਸ਼ਿਆਰਪੁਰ ਨੂੰ ਦਿੱਤੀ ਗਈ। ਇਸ ਮੌਕੇ ਇੰਸ. ਲੋਮੇਸ਼ ਸ਼ਰਮਾਂ ਐੱਸ. ਐੱਚ. ਓ. ਹਰਿਆਣਾ, ਏ. ਐੱਸ. ਆਈ. ਜਗਦੀਸ਼ ਕੁਮਾਰ ਇੰਚਾਰਜ ਪੁਲਸ ਚੌਂਕੀ ਭੂੰਗਾ, ਫਾਇਰ ਬ੍ਰਿਗੇਡ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ। ਇਸ ਮੌਕੇ ਅਮਰਜੀਤ ਸਿੰਘ ਜੰਡੀ ਪ੍ਰਚਾਰਕ ਐੱਸ. ਜੀ. ਪੀ. ਸੀ, ਇੰਦਰਜੀਤ ਸਿੰਘ ਭੂੰਗਾ, ਮੁੱਖਤਿਆਰ ਸਿੰਘ, ਸਤਨਾਮ ਸਿੰਘ, ਲਖਵਿੰਦਰ ਸਿੰਘ ਮੈਬਰ ਅਕਾਲ ਸਹਾਇ ਇੰਟਰਨੈਸ਼ਨਲ ਜਥੇਬੰਦੀ ਵੱਲੋਂ ਰਹਿਮ ਮਰਿਆਦਾਂ ਅਨੁਸਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ।

Related Post