post

Jasbeer Singh

(Chief Editor)

National

ਤੇਜ਼ ਰਫ਼ਤਾਰ ਬੋਲੈਰੋ ਪਿਕਅੱਪ ਨੇ ਦਰੜੇ ਸੜਕ ਕੰਢੇ ਬੈਠੇ 9 ਵਿਅਕਤੀ ; 5 ਦੀ ਮੌਤ 4 ਜ਼ਖ਼ਮੀ

post-img

ਤੇਜ਼ ਰਫ਼ਤਾਰ ਬੋਲੈਰੋ ਪਿਕਅੱਪ ਨੇ ਦਰੜੇ ਸੜਕ ਕੰਢੇ ਬੈਠੇ 9 ਵਿਅਕਤੀ ; 5 ਦੀ ਮੌਤ 4 ਜ਼ਖ਼ਮੀ ਉਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਦੇ ਸੰਭਲ ਜਿ਼ਲ੍ਹੇ ਵਿਚ ਸੋਮਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਦੌਰਾਨ ਇੱਕ ਤੇਜ਼ ਰਫ਼ਤਾਰ ਬੋਲੈਰੋ ਪਿਕਅੱਪ ਨੇ ਸੜਕ ਕੰਢੇ ਬੈਠੇ 9 ਵਿਅਕਤੀਆਂ ਨੂੰ ਦਰੜ ਦਿੱਤਾ, ਇਸ ਭਿਆਨਕ ਸੜਕ ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ ਜਦਕਿ 4 ਹੋਰ ਜ਼ਖਮੀ ਹੋ ਗਏ। ਘਟਨਾ ਤੋਂ ਬਾਅਦ ਗੁੱਸੇ ‘ਚ ਆਈਆਂ ਔਰਤਾਂ ਨੇ ਸੜਕ ਜਾਮ ਕਰ ਦਿੱਤੀ, ਜਿਸ ਦੀ ਸੂਚਨਾ ‘ਤੇ ਡੀਐਮ ਅਤੇ ਐਸਪੀ ਮੌਕੇ ਉਤੇ ਪਹੁੰਚੇ। ਇਹ ਸਾਰੀ ਘਟਨਾ ਰਾਜਪੁਰਾ ਥਾਣਾ ਖੇਤਰ ਦੇ ਅਨੂਪਸ਼ਹਿਰ ਰੋਡ ‘ਤੇ ਸਥਿਤ ਪਿੰਡ ਭੋਪਤਪੁਰ ਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭੋਪਤਪੁਰ ਵਿੱਚ ਕੁਝ ਲੋਕ ਸੜਕ ਦੇ ਕਿਨਾਰੇ ਬੈਠੇ ਸਨ, ਜਦੋਂ ਇੱਕ ਬੇਕਾਬੂ ਤੇਜ਼ ਰਫ਼ਤਾਰ ਬੋਲੈਰੋ ਪਿਕਅੱਪ ਉਨ੍ਹਾਂ ਦੇ ਉੱਪਰੋਂ ਚੜ੍ਹ ਗਈ। ਇਸ ਹਾਦਸੇ ‘ਚ ਮਾਸੂਮ ਬੱਚੇ ਸਮੇਤ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਕ ਹੋਰ ਵਿਅਕਤੀ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਚਾਰਾਂ ਜ਼ਖ਼ਮੀਆਂ ਨੂੰ ਇਲਾਜ ਲਈ ਰਾਜਪੁਰਾ ਸੀਐਚਸੀ ਵਿੱਚ ਦਾਖ਼ਲ ਕਰਵਾਇਆ, ਜਿੱਥੋਂ ਉਨ੍ਹਾਂ ਨੂੰ ਅਲੀਗੜ੍ਹ ਰੈਫ਼ਰ ਕਰ ਦਿੱਤਾ ਗਿਆ। ਇਸ ਹਾਦਸੇ ਤੋਂ ਬਾਅਦ ਗੁੱਸੇ ‘ਚ ਆਈਆਂ ਔਰਤਾਂ ਨੇ ਸੜਕ ‘ਤੇ ਬੈਠ ਕੇ ਜਾਮ ਲਗਾ ਦਿੱਤਾ, ਜਿਸ ਤੋਂ ਬਾਅਦ ਵਧੀਕ ਪੁਲਿਸ ਸੁਪਰਡੈਂਟ ਨੇ ਮੌਕੇ ‘ਤੇ ਪਹੁੰਚ ਕੇ ਜਾਮ ਖੁੱਲ੍ਹਵਾਇਆ। ਦੂਜੇ ਪਾਸੇ ਹਾਦਸੇ ਦੀ ਸੂਚਨਾ ਮਿਲਣ ‘ਤੇ ਡੀਐਮ ਅਤੇ ਐਸਪੀ ਵੀ ਮੌਕੇ ‘ਤੇ ਪਹੁੰਚ ਗਏ। ਪੰਜ ਵਿਅਕਤੀਆਂ ਦੀ ਮੌਤ ਤੋਂ ਬਾਅਦ ਪਿੰਡ ਵਿੱਚ ਸੋਗ ਦਾ ਮਾਹੌਲ ਹੈ।

Related Post