post

Jasbeer Singh

(Chief Editor)

Patiala News

ਮਹਾਂ ਸ਼ਿਵਰਾਤਰੀ ਤੋਂ ਪਹਿਲਾਂ ਰੋਜ਼ਾਨਾ ਕੱਢੀ ਜਾ ਰਹੀ ਹੈ ਨਿਉ ਮਹਾਂਵੀਰ ਸੇਵਾ ਦਲ ਵੱਲੋਂ ਵਿਸ਼ਾਲ ਪ੍ਰਭਾਤ ਫੇਰੀ

post-img

ਮਹਾਂ ਸ਼ਿਵਰਾਤਰੀ ਤੋਂ ਪਹਿਲਾਂ ਰੋਜ਼ਾਨਾ ਕੱਢੀ ਜਾ ਰਹੀ ਹੈ ਨਿਉ ਮਹਾਂਵੀਰ ਸੇਵਾ ਦਲ ਵੱਲੋਂ ਵਿਸ਼ਾਲ ਪ੍ਰਭਾਤ ਫੇਰੀ -ਸਮੁੱਚੇ ਇਲਾਕੇ ਦੇ ਲੋਕ ਪ੍ਰਭਾਤ ਫੇਰੀ ਵਿਚ ਸਿਰਕਤ ਕਰਕੇ ਲੈ ਰਹੇ ਹਨ ਭਗਵਾਨ ਸ਼ਿਵ ਸੰਕਰ ਜੀ ਦਾ ਆਸ਼ੀਰਵਾਦ ਪਟਿਆਲਾ, 17 ਫਰਵਰੀ : ਮਹਾਂ ਸ਼ਿਵਰਾਤਰੀ ਤੋਂ ਤੋਂ ਪਹਿਲਾਂ ਨਿਉ ਮਹਾਂਵੀਰ ਸੇਵਾ ਦਲ ਵੱਲੋਂ ਪ੍ਰਧਾਨ ਅਮਿਤ ਸ਼ਰਮਾ ਦੀ ਅਗਵਾਈ ਹੇਠ ਰੋਜਾਨਾ ਵਿਸ਼ਾਲ ਪ੍ਰਭਾਤ ਫੇਰੀ ਕੱਢੀ ਜਾ ਰਹੀ ਹੈ, ਇਹ ਪ੍ਰਭਾਤ ਫੇਰੀ ਪਿਛਲੇ 23 ਸਾਲਾਂ ਤੋਂ ਨਿਉ ਮਹਾਂਵੀਰ ਸੇਵਾ ਦਲ ਵੱਲੋਂ ਮਹਾਂਵੀਰ ਚੌਂਕ ਰਾਘੋਮਾਜਰਾ ਤੋਂ ਕੱਢੀ ਜਾ ਰਹੀ ਹੈ । ਪ੍ਰਭਾਤ ਫੇਰੀ ਦੌਰਾਨ ਰੋਜ਼ਾਨਾ ਭਗਵਾਨ ਸ਼ਿਵ ਸੰਕਰ ਜੀ ਦੇ ਭਜਨ ਗਾ ਕੇ ਅਤੇ ਸਰਧਾਲੂ ਇਲਾਕੇ ਵਿਚ ਜਾਂਦੇ ਹਨ । ਪ੍ਰਭਾਤ ਫੇਰ ਵਿਚ ਸਰਧਾਲੂਆਂ ਦਾ ਉਤਸਾਹ ਦੇਖਣ ਵਾਲਾ ਹੁੰਦਾ ਹੈ । ਇਸ ਮੌਕੇ ਉਘੇ ਸਮਾਜ ਸੇਵਕ ਅਕਾਸ਼ ਬੋਕਸਰ ਨੇ ਦੱਸਿਆ ਕਿ ਪ੍ਰਭਾਤ ਫੇਰ ਵਿਚ ਸਮੁੱਚੇ ਇਲਾਕੇ ਦੇ ਲੋਕ ਸਿਰਕਤ ਕਰਕੇ ਭਗਵਾਨ ਸ਼ਿਵ ਸੰਕਰ ਜੀ ਦਾ ਆਸ਼ੀਰਵਾਦ ਹਾਸਲ ਕਰਦੇ ਹਨ । ਉਨ੍ਹਾਂ ਦੱਸਿਆ ਕਿ ਪ੍ਰਭਾਤ ਫੇਰੀ ਵਿਚ ਬੱਚੇ ਤੋਂ ਲੈ ਕੇ ਬਜੁਰਗਾਂ ਤੱਕ ਲੱਗਭਗ ਰੋਜਾਨਾ 1200-1300 ਸ਼ਿਵ ਭਗਤਾਂ ਵੱਲੋਂ ਸਿਰਕਤ ਕੀਤੀ ਜਾਂਦੀ ਹੈ । ਉਨ੍ਹਾਂ ਦੱਸਿਆ ਕਿ ਇਸ ਨਾਲ ਜਿਥੇ ਭਗਵਾਨ ਸ੍ਰੀ ਸ਼ਿਵ ਸੰਕਰ ਜੀ ਦੀ ਪੂਜਾ ਅਰਚਨਾ ਹੁੰਦੀ ਹੈ, ਉਥੇ ਨੌਜਵਾਨਾ ਨੂੰ ਆਪਣੇ ਧਰਮ ਬਾਰੇ ਜਾਣਕਾਰੀ ਮਿਲਦੀ ਹੈ ਅਤੇ ਨੌਜਵਾਨ ਅਤੇ ਬੱਚੇ ਧਰਮ ਨਾਲ ਜੁੜਦੇ ਹਨ। ਅਕਾਸ ਬੋਕਸਰ ਨੇ ਦੱਸਿਆ ਕਿ ਨਿਉ ਸੇਵਾ ਦਲ ਨੂੰ ਮੁਹੱਲੇ ਦੇ ਲੋਕਾਂ ਦਾ ਵੱਡੇ ਪੱਧਰ ’ਤੇ ਪਿਆਰ ਅਤੇ ਸਤਿਕਾਰ ਮਿਲਦਾ ਹੈ। ਸੇਵਾ ਦਲ ਵੱਲੋਂ ਜਿਹੜਾ ਵੀ ਸਮਾਗਮ ਕੀਤਾ ਜਾਂਦਾ ਹੈ ਉਸ ਵਿਚ ਮੁਹੱਲਾ ਨਿਵਾਸੀ ਵਧ ਚੜ ਕੇ ਹਿੱਸਾ ਲੈਂਦੇ ਹਨ । ਉਨ੍ਹਾਂ ਦੱਸਿਆ ਕਿ ਕਈ ਪਰਿਵਾਰ ਤਾਂ ਅਜਿਹੇ ਹਨ ਜਿਹੜੇ ਉਨ੍ਹਾਂ ਨਾਲ ਪਿਛਲੇ 37 ਸਾਲਾਂ ਤੋਂ ਹੀ ਜੁੜੇ ਹੋਏ ਹਨ । ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਨਿਉ ਮਹਾਂਵੀਰ ਸੇਵਾ ਦਲ ਵੱਲੋਂ ਵੱਡੇ ਪੱਧਰ ’ਤੇ ਸ਼ਿਵਰਾਤਰੀ ਦਾ ਤਿਉਹਾਰ ਵੀ ਮਨਾਇਆ ਜਾਂਦਾ ਹੈ । ਇਸ ਮੌਕੇ ਪ੍ਰਧਾਨ ਅਮਿਤ ਸ਼ਰਮਾ, ਭੁਪਿੰਦਰ ਕੁਮਾਰ ਭੋਲੂ, ਜਸਪ੍ਰੀਤ ਸਿੰਘ ਲੱਕੀ, ਰਾਜੀਵ ਵਰਮਾ, ਸੰਜੀਵ ਕੁਮਾਰ ਮਾਣਾ, ਰਾਜਨ ਸ਼ਰਮਾ ਕਾਲਾ, ਸੰਜੀਵ ਸ਼ਰਮਾ ਡਿੰਪੀ, ਅਨਿਲ ਸ਼ਰਮਾ, ਘਣਸ਼ਿਆਮ ਕੁਮਾਰ, ਸੁਰੇਸ਼ ਸ਼ਰਮਾ, ਅਨੁਰਾਜਵੀਰ, ਅਮਨ ਸ਼ਰਮਾ, ਓਮ ਪ੍ਰਕਾਸ਼ ਗਰਗ, ਯੋਗੇਸ਼, ਸੰਜੀਵ ਖੋਸਲਾ, ਸੀਤਾ ਰਾਮ, ਸੁਰੇਸ਼ ਸ਼ਰਮਾ, ਮੋਹਿਤ ਬੰਟੀ, ਕਰਨ ਸ਼ੰਟੀ, ਰਜਤ ਸ਼ਰਮਾ, ਅਮਨ ਵਰਮਾ, ਪੂਜਾ, ਅਮਨ ਸਾਹਨੀ, ਦੀਪਾ, ਪਿ੍ਰੰਸ ਸ਼ਰਮਾ, ਮੁਕੇਸ਼, ਨਰਿੰਦਰ ਸਿੰਘ, ਅਕਾਸ਼, ਰਮੇਸ਼ ਕੁਮਾਰ, ਰਮਨ,ਅਮਰਨਾਥ ਧੀਮਾਨ, ਨੀਸ਼ੂ ਆਦਿ ਵਿਸੇਸ ਤੌਰ ’ਤੇ ਹਾਜ਼ਰ ਸਨ ।

Related Post