post

Jasbeer Singh

(Chief Editor)

Patiala News

ਨੇੜੇ ਰੋਹਟੀ ਪੁਲ ਨਾਭਾ ਨਜ਼ਦੀਕ ਗੁਜਰਾ ਦੀਆਂ ਕੁੱਲੀਆਂ ਨੂੰ ਲੱਗੀ ਭਿਆਨਕ ਅੱਗ

post-img

ਨੇੜੇ ਰੋਹਟੀ ਪੁਲ ਨਾਭਾ ਨਜ਼ਦੀਕ ਗੁਜਰਾ ਦੀਆਂ ਕੁੱਲੀਆਂ ਨੂੰ ਲੱਗੀ ਭਿਆਨਕ ਅੱਗ ਚਾਰ ਪਰਿਵਾਰਾਂ ਦਾ ਸਮਾਨ ਹੋਇਆ ਸੜ ਕੇ ਸੁਆਹ ਡੰਗਰ ਵੀ ਨੁਕਸਾਨੇ ਲੱਖਾਂ ਦਾ ਨੁਕਸਾਨ ਪਰਿਵਾਰਾਂ ਵਲੋ ਮੁਆਵਜ਼ੇ ਦੀ ਮੰਗ ਨਾਭਾ, 9 ਅਪ੍ਰੈਲ : ਵੱਧ ਰਹੇ ਤਾਪਮਾਨ ਤੇ ਚਲਦਿਆਂ ਹਰ ਰੋਜ਼ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ । ਇਸੇ ਤਰਾਂ ਨਾਭਾ ਦੇ ਰੋਹਟੀਪੁਲ ਨਜ਼ਦੀਕ ਕੀ ਸਾਲਾਂ ਤੋਂ ਰਹਿ ਰਹੇ ਗੁੱਜਰਾ ਦੀਆਂ ਕੁੱਲੀਆਂ ਨੂੰ ਦੁਪਹਿਰ ਵੇਲੇ ਅਚਾਨਕ ਅੱਗ ਲੱਗ ਗਈ, ਜਿਸ ਬਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਾਲ ਅਮਲੇ ਵਲੋਂ ਜਦੋਂ ਜਹਿਦ ਕਰਦਿਆਂ ਅੱਗ ਤੇ ਕਾਬੂ ਪਾਇਆ ਗਿਆ ਪਰ ਪੀੜਤ ਪਰਿਵਾਰਾਂ ਹਸਨਦੀਨ, ਰੋਸ਼ਨ, ਮੀਰਾਂ, ਰਸੀਦ ਤੇ ਗੁਲਾਬ ਦੀਨ ਨੇ ਭਰੇ ਮਨ ਦੱਸਿਆ ਕਿ ਇਸ ਅੱਗ ਨਾਲ ਸਾਡੇ ਚਾਰ ਪਰਿਵਾਰਾਂ ਦਾ ਭਾਰੀ ਨੁਕਸਾਨ ਹੋ ਗਿਆ ਜਿਸ ਵਿੱਚ ਬੱਕਰੀਆਂ,ਕੱਟੀਆਂ ਤੇ ਇੱਕ ਝੋਟੀ ਅੱਗ ਨਾਲ ਝੁਲਸਣ ਕਾਰਨ ਮਰ ਗਈਆਂ ਤੇ ਅੱਧੀ ਦਰਜਨ ਡੰਗਰ ਬੁਰੀ ਤਰਾਂ ਝੁਲਸੇ ਗਏ । ਉਨਾਂ ਕਿਹਾ ਕਿ ਕੁੜੀਆਂ ਦਾ ਵਿਆਹ ਰੱਖਿਆ ਹੋਇਆ ਸੀ ਜਿਸ ਲਈ ਖਰੀਦਿਆ ਕੱਪੜਾ, ਗਹਿਣੇ, ਬਿਸਤਰੇ ਅਤੇ ਭਾਂਡੇ ਸੜ ਕੇ ਸੁਆਹ ਹੋ ਗਏ ਪੀੜਤ ਪਰਿਵਾਰ ਅਨੁਸਾਰ ਉਨਾਂ ਦਾ 20 ਲੱਖ ਦਾ ਨੁਕਸਾਨ ਹੋ ਗਿਆ ਪਰ ਦਿਨ ਹੋਣ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ । ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੇ ਸਰਕਾਰ ਮੁਆਵਜ਼ੇ ਦੀ ਮੰਗ ਕਰਦਿਆਂ ਕਿਹਾ ਸਾਡਾ ਸਭ ਕੁੱਝ ਬਰਬਾਦ ਹੋ ਗਿਆ । ਮੋਕੇ ਪੁਲਸ ਤੇ ਸਵਾਲ ਪ੍ਰਸ਼ਾਸਨ ਵਲੋਂ ਪਾਹੁੰਚ ਘਟਨਾ ਦਾ ਜਾਇਜ਼ਾ ਲਿਆ ਗਿਆ ਪਰ ਅੱਗ ਲੱਗਣ ਦੇ ਕਾਰਨਾਂ ਪਤਾ ਨਹੀਂ ਲੱਗ ਸਕਿਆ । ਪੀੜਤ ਪਰਿਵਾਰ ਸਦਮੇ ਵਿੱਚ ਹਨ । ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਤੇ ਸਰਕਾਰ ਇਨਾਂ ਪਰਿਵਾਰਾਂ ਦਾ ਕਿੰਨਾ ਸਾਥ ਦਿੰਦੀ ਹੈ ।

Related Post