ਮੋਬਾਈਲ ਚੋਰੀ ਦੇ ਸ਼ੱਕ ਹੇਠ ਇਕ ਨਾਬਾਲਗ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ
- by Jasbeer Singh
- March 31, 2026
ਮੋਬਾਈਲ ਚੋਰੀ ਦੇ ਸ਼ੱਕ ਹੇਠ ਇਕ ਨਾਬਾਲਗ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਵਾਰਾਣਸੀ (ਉਤਰ ਪ੍ਰਦੇਸ਼), 31 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਸ਼ਹਿਰ ਵਾਰਾਣਸੀ ਵਿਖੇ ਮੋਬਾਇਲ ਚੋਰੀ ਦੇ ਦੋਸ਼ ਹੇਠ ਇਕ ਨਾਬਾਲਗ ਦੀ ਕੁੱਟ-ਕੁੱਟ ਕੇ ਹੱਤਿਆ ਕੀਤੇ ਜਾਣ ਦਾ ਪਤਾ ਚੱਲਿਆ ਹੈ। ਕੌਣ ਹੈ ਜਿਸਦੀ ਕੁੱਟ-ਕੁੱਟ ਕੇ ਕਰ ਦਿੱਤੀ ਗਈ ਹੱਤਿਆ ਵਾਰਾਣਸੀ ਦੇ ਰੋਹਨੀਆ ਥਾਣਾ ਖੇਤਰ ਦੇ ਪੰਡਿਤਪੁਰ `ਚ ਕਥਿਤ ਤੌਰ `ਤੇ ਮੋਬਾਈਲ ਚੋਰੀ ਦੇ ਸ਼ੱਕ `ਚ ਇਕ 16 ਸਾਲਾ ਨਾਬਾਲਗ ਨੂੰ ਡੰਡਿਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ । ਪੁਲਸ ਅਨੁਸਾਰ ਮ੍ਰਿਤਕ ਦੀ ਪਛਾਣ ਪੰਡਿਤਪੁਰ ਨਿਵਾਸੀ ਸੋਨੂੰ ਅਲੀ ਵਜੋਂ ਹੋਈ ਹੈ । ਰੋਹਨੀਆ ਥਾਣਾ ਮੁਖੀ ਰਾਜੂ ਸਿੰਘ ਨੇ ਦੱਸਿਆ ਕਿ ਨਾਬਾਲਗ ਦੀ ਮਾਂ ਮੁਤਾਬਕ ਸ਼ਨੀਵਾਰ ਰਾਤ ਘਮਹਾਪੁਰ ਨਿਵਾਸੀ ਰਮੇਸ਼ ਉਰਫ਼ ਬਬਲੂ ਪਟੇਲ ਆਪਣੇ ਸਾਥੀਆਂ ਸਮੇਤ ਸੋਨੂੰ ਦੇ ਘਰ ਪਹੁੰਚੇ ਅਤੇ ਉਸ `ਤੇ ਮੋਬਾਈਲ ਚੋਰੀ ਦਾ ਦੋਸ਼ ਲਾਇਆ । ਕੀ ਦੱਸਿਆ ਗਿਆ ਸਿ਼ਕਾਇਤ ਵਿਚ ਸਿ਼ਕਾਇਤ `ਚ ਦੱਸਿਆ ਗਿਆ ਕਿ ਮੁਲਜ਼ਮਾਂ ਨੇ ਸੋਨੂੰ ਨੂੰ ਜ਼ਬਰਦਸਤੀ ਪੰਡਿਤਪੁਰ ਪੈਟਰੋਲ ਪੰਪ ਦੇ ਕੋਲ ਇਕ ਅੰਡਰਪਾਸ `ਚ ਲੈ ਜਾ ਕੇ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ, ਜਿਸ ਕਾਰਨ ਉਸ ਦੀ ਹਾਲਤ ਗੰਭੀਰ ਹੋ ਗਈ । ਇਸ ਤੋਂ ਬਾਅਦ ਮੁਲਜ਼ਮ ਉਸ ਨੂੰ ਭਦਵਾਰ ਪੁਲਸ ਚੌਕੀ ਲੈ ਗਏ ਅਤੇ ਮੋਬਾਈਲ ਚੋਰੀ ਦਾ ਦੋਸ਼ ਲਗਾਇਆ । ਸੋਨੂੰ ਨੂੰ ਤੁਰੰਤ ਇਲਾਜ ਲਈ ਹਸਪਤਾਲ `ਚ ਭਰਤੀ ਕਰਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।
