ਬ੍ਰਹਮਲੀਨ ਪੰਚਾਨੰਦਾ ਗਿਰੀ ਜੀ ਦੇ ਜਨਮ ਦਿਨ ਨੂੰ ਸਮਰਪਿਤ ਕਲਾਕਾਰ ਭੁਪਿੰਦਰ ਸਿੰਘ ਬੰਗਾਲੀ ਦਾ ਨਵਾਂ ਭਜਨ ਰੀਲੀਜ ਕੀਤਾ ਗਿ
- by Jasbeer Singh
- July 30, 2024
ਬ੍ਰਹਮਲੀਨ ਪੰਚਾਨੰਦਾ ਗਿਰੀ ਜੀ ਦੇ ਜਨਮ ਦਿਨ ਨੂੰ ਸਮਰਪਿਤ ਕਲਾਕਾਰ ਭੁਪਿੰਦਰ ਸਿੰਘ ਬੰਗਾਲੀ ਦਾ ਨਵਾਂ ਭਜਨ ਰੀਲੀਜ ਕੀਤਾ ਗਿਆ ਹਿੰਦੂ ਤਖਤ ਭਾਰਤ ਦੇ ਮੁੱਖੀ ਬ੍ਰਹਮਾ ਨੰਦ ਗਿਰੀ ਜੀ ਅਤੇ ਮਹੰਤ ਰਾਜਿੰਦਰ ਗਿਰੀ ਨੇ ਆਪਣੇ ਕਰ ਕਮਲਾ ਨਾ ਰੀਲੀਜ ਕੀਤਾ ਪਟਿਆਲਾ 29 ਜੁਲਾਈ ( ) ਲੋਕ ਭਲਾਈ ਯੂਥ ਕਲੱਬ ਪਟਿਆਲਾ ਦੇ ਸਹਿਯੋਗ ਨਾਲ ਹਿੰਦੂ ਧਰਮ ਦੇ ਪ੍ਰਚਾਰ ਨੂੰ ਸਮਰਪਿਤ 25 ਸਾਲਾ ਤੋਂ ਭਜਨਾ ਰਾਹੀਂ ਧਰਮ ਦਾ ਪ੍ਰਚਾਰ ਕਰਨ ਵਾਲੇ ਪੰਜਾਬੀ ਕਲਾਕਾਰ ਗਾਇਕ ਭੁਪਿੰਦਰ ਸਿੰਘ ਬੰਗਾਲੀ ਨੇ ਅੱਜ ਬ੍ਰਹਮਲੀਨ ਪੰਚਨੰਦਾ ਗਿਰੀ ਜੀ ਦੇ ਜਨਮ ਦਿਨ ਨੂੰ ਸਮਰਪਿਤ ਸ਼ਿਵ ਭਗਤਾ ਕਾਵੜੀਆ ਦੇ ਲਈ ਭਜਨ ਮੇਰਾ ਭੋਲਾ ਚਾਲੇ ਕਾਵੜੀਆ ਦੇ ਨਾਲ ਨੂੰ ਹਿੰਦੂ ਤਖਤ ਭਾਰਤ ਦੇ ਮੁਖੀ ਬ੍ਰਹਮਾ ਨੰਦ ਗਿਰੀ ਮਹੰਤ ਰਾਜਿੰਦਰ ਗਿਰੀ ਨੇ ਕਾਲੀ ਮਾਤਾ ਮੰਦਿਰ ਵਿਖੇ ਭਗਤਾਂ ਲਈ ਰੀਲੀਜ ਕੀਤਾ। ਇਸ ਮੌਕੇ ਬੀ.ਐਸ. ਬੰਗਾਲੀ ਨੇ ਸਾਰੇ ਸੰਤ ਮਹਾਤਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਹਿੰਦੁ ਧਰਮ ਦੇ ਪ੍ਰਚਾਰ ਲਈ ਨਵੇਂ ਭਜਨ ਗਾਉਂਦੇ ਰਹਿਣਗੇ। ਇਸ ਮੌਕੇ ਸੰਜੀਵ ਰਾਣਾ, ਅਜੈ ਸ਼ਰਮਾ, ਇਸ਼ਵਰ ਚੰਦ ਸ਼ਰਮਾ, ਸੰਜੇ ਸਕਲਾਰੀ, ਓ.ਐਸ.ਡੀ. ਭੁਪਿੰਦਰ ਜਾਗਰਨ ਸੁਧਾਰ ਮੰਡਲ, ਸਮਾਗਮ ਦੇ ਅਖੀਰ ਵਿੱਚ ਸਮਾਜ ਸੇਵਕ ਹਰਨੇਕ ਮਹਿਲ ਨੇ ਧੰਨਵਾਦ ਕੀਤਾ।
