post

Jasbeer Singh

(Chief Editor)

Crime

ਇੱਕ ਵਿਅਕਤੀ ਦੀ ਕੁੱਟਮਾਰ ਕਰਕੇ ਬੇਹੋਸ਼ੀ ਦੀ ਹਾਲਤ 'ਚ ਖੇਤਾ ਵਿੱਚ ਸੁੱਟਿਆ, ਮਾਮਲਾ ਦਰਜ

post-img

ਇੱਕ ਵਿਅਕਤੀ ਦੀ ਕੁੱਟਮਾਰ ਕਰਕੇ ਬੇਹੋਸ਼ੀ ਦੀ ਹਾਲਤ 'ਚ ਖੇਤਾ ਵਿੱਚ ਸੁੱਟਿਆ, ਮਾਮਲਾ ਦਰਜ ਘਨੌਰ, 2 ਮਈ : ਥਾਣਾ ਸ਼ੰਭੂ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ ਜ਼ਮੀਨ ਦਾ ਸੋਦਾ ਕਰਵਾਉਣ ਦੇ ਬਹਾਨੇ ਨਾਲ ਘਰੋਂ ਲਿਜਾ ਕੇ ਕੁੱਟਮਾਰ ਕਰਨ ਅਤੇ ਬੇਹੋਸ਼ੀ ਦੀ ਹਾਲਤ 'ਚ ਖੇਤਾਂ ਵਿਚ ਸੁੱਟ ਜਾਣ ਦੀ ਘਟਨਾ ਦੇ ਸਬੰਧ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤਕਰਤਾ ਕਸ਼ਮੀਰ ਸਿੰਘ ਪੁੱਤਰ ਸੁਰਮੁੱਖ ਸਿੰਘ ਵਾਸੀ ਪਿੰਡ ਨਨਹੇੜਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਮਿਤੀ 24 ਅਪ੍ਰੈਲ 2025 ਨੂੰ ਦੁਪਹਿਰ ਬਾਅਦ ਮੇਰੇ ਪਿੰਡ ਦਾ ਲਖਵਿੰਦਰ ਸਿੰਘ ਮੇਰੇ ਘਰ ਆਇਆ ਅਤੇ ਕਿਹਾ ਕਿ ਕਿਸੇ ਪਾਰਟੀ ਨੂੰ ਜਮੀਨ ਦਾ ਸੋਦਾ ਕਰਾਉਣਾ ਹੈ, ਉਹ ਤੈਨੂੰ ਜਾਣਦੇ ਹਨ। ਜੋ ਕਿ ਲਖਵਿੰਦਰ ਸਿੰਘ ਮੈਨੂੰ ਆਪਣੇ ਮੋਟਰਸਾਇਕਲ ਤੇ ਬਿਠਾ ਕੇ ਲੈ ਗਿਆ ਅਤੇ ਲਿੰਕ ਰੋਡ ਨੰਨਹੇੜਾ ਵਾਲੀ ਸੜ੍ਹਕ ਉੱਤੇ ਖੜ੍ਹੀ ਸਕਾਰਪੀਓ ਗੱਡੀ ਕੋਲ ਲੈ ਲਿਆ। ਜੋ ਕਿ ਗੱਡੀ ਵਿੱਚ 2 ਨਾ-ਮਾਲੂਮ ਵਿਅਕਤੀ ਅਤੇ ਅਰਵਿੰਦਰ ਸਿੰਘ ਬੈਠੇ ਸਨ। ਕੁਝ ਦੇਰ ਬਾਅਦ ਉਸ ਥਾਂ ਤੇ ਇੱਕ ਅਲਟੋ ਕਾਰ ਆ ਜਾਂਦੀ ਹੈ। ਜਿਸਦੀ ਡਰਾਇਵਰ ਸੀਟ ਤੇ ਕਸ਼ਮੀਰ ਸਿੰਘ ਅਤੇ ਨਾਲ ਵਾਲੀ ਸੀਟ ਤੇ ਮਨਿੰਦਰ ਸਿੰਘ ਵਾਸੀ ਚਮਾਰੂ ਅਤੇ ਪਿਛਲੀ ਸੀਟ ਉੱਤੇ 2 ਨਾ-ਮਾਲੂਮ ਵਿਅਕਤੀ ਬੈਠੇ ਸਨ। ਜੋ ਮੇਰੇ ਵੱਲ ਨੂੰ ਆਏ ਅਤੇ ਮੇਰੀ ਕੁੱਟਮਾਰ ਕੀਤੀ ਅਤੇ ਮੇਰੇ ਮੂੰਹ ਤੇ ਕੱਪੜਾ ਪਾ ਕੇ ਮੈਨੂੰ ਸਕਾਰਪੀਓ ਗੱਡੀ ਵਿੱਚ ਸੁੱਟ ਲਿਆ ਤੇ ਅਗਵਾ ਕਰਕੇ ਅੱਗੇ ਲੈ ਗਏ ਤੇ ਮੇਰੀ ਕੁੱਟਮਾਰ ਕੀਤੀ ਤੇ ਬੇਹੋਸ਼ੀ ਦੀ ਹਾਲਤ ਵਿੱਚ ਮੈਨੂੰ ਖੇਤਾ ਵਿੱਚ ਸੁੱਟ ਕੇ ਚਲੇ ਗਏ । ਜਿਸ ਤੇ ਪੁਲਿਸ ਨੇ ਅਰਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ, ਕਸ਼ਮੀਰ ਸਿੰਘ ਪੁੱਤਰ ਕਰਤਾਰ ਸਿੰਘ, ਲਖਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀਆਨ ਪਿੰਡ ਨਨਹੇੜਾ ਅਤੇ 4 ਹੋਰ ਅਣ ਪਛਾਤੇ ਵਿਅਕਤੀਆਂ ਖਿਲਾਫ ਧਾਰਾ 139, 115 (2), 190, 191 (3) ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

Related Post