
ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ ਰੂਪ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਮਜ਼ਬੂਤ ਥੰਮ੍ਹ ਟੁੱਟਿਆ
- by Jasbeer Singh
- May 29, 2025

ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ ਰੂਪ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਮਜ਼ਬੂਤ ਥੰਮ੍ਹ ਟੁੱਟਿਆ ਪਾਰਟੀ ਵਿੱਚ ਨਿਭਾਈਆਂ ਸੇਵਾਵਾਂ ਅਤੇ ਪੰਜਾਬ ਦੀ ਤਰੱਕੀ ਵਿੱਚ ਰਿਹਾ ਅਭੁੱਲ ਯੋਗਦਾਨ ਚੰਡੀਗੜ੍ਹ () ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ 89 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ। ਇੱਕ ਲੰਮੇ, ਬੇਦਾਗ ਅਤੇ ਬੇਬਾਕ ਸਿਆਸੀ ਜੀਵਨ ਵਿੱਚ ਓਹਨਾ ਨੇ ਹਮੇਸ਼ਾ ਪੰਜਾਬ ਪ੍ਰਸਤੀ ਦਾ ਸਬੂਤ ਦਿੱਤਾ। ਕਿਸਾਨੀ ਅੰਦੋਲਨ ਦੇ ਸਮਰਥਨ ਵਿੱਚ ਓਹਨਾ ਨੇ ਪਦਮ ਵਿਭੂਸ਼ਣ ਐਵਾਰਡ ਵਾਪਿਸ ਕਰਕੇ ਆਪਣੇ ਪੁਸ਼ਤੈਨੀ ਕਿੱਤੇ ਦੀ ਰਾਖੀ ਦਾ ਕੰਮ ਕੀਤਾ। ਸਰਦਾਰ ਢੀਂਡਸਾ ਦੇ ਅਕਾਲ ਚਲਾਣੇ ਨੂੰ ਪੰਜਾਬ ਲਈ ਵੱਡਾ ਘਾਟਾ ਕਰਾਰ ਦਿੰਦੇ ਭਰਤੀ ਕਮੇਟੀ ਮੈਬਰਾਂ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜੱਥੇਦਾਰ ਇਕਬਾਲ ਸਿੰਘ ਝੂੰਦਾਂ, ਜੱਥੇਦਾਰ ਸੰਤਾ ਸਿੰਘ ਉਮੈਦਪੁਰੀ,ਬੀਬੀ ਸਤਵੰਤ ਕੌਰ ਨੇ ਕਿਹਾ ਕਿ ਓਹਨਾ ਨੇ ਹਮੇਸ਼ਾ ਮਾਰਗ ਦਰਸ਼ਨ ਦੇ ਰੂਪ ਵਿੱਚ ਅਗਵਾਈ ਕੀਤੀ। ਆਧੁਨਿਕ ਪੰਜਾਬ ਦੇ ਨਿਰਮਾਤਾ ਕਰਾਰ ਦਿੰਦੇ ਭਰਤੀ ਕਮੇਟੀ ਮੈਂਬਰਾਂ ਨੇ ਕਿਹਾ ਕਿ ਮਾੜੇ ਦੌਰ ਵਿੱਚ ਆਪਣੀ ਸੂਝਬੂਝ ਨਾਲ ਹਮੇਸ਼ਾ ਪੰਜਾਬ ਦੇ ਮੁੱਦਿਆਂ ਤੇ ਪਹਿਰਾ ਦਿੱਤਾ। ਪਛੜੇ ਇਲਾਕੇ ਜ਼ਿਲਾ ਸੰਗਰੂਰ ਦੀ ਬਦਲੀ ਤਸਵੀਰ ਲਈ ਓਹਨਾ ਨੂ ਹਮੇਸ਼ਾ ਚੇਤਾ ਰੱਖਿਆ ਜਾਵੇਗਾ। ਸਰਦਾਰ ਢੀਂਡਸਾ ਨਾਲ ਲੰਮਾ ਸਮਾਂ ਸਿਆਸੀ ਕੰਮ ਕਰਨ ਵਾਲੇ ਨੇਤਾਵਾਂ ਸਰਦਾਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਰਦਾਰ ਸੁਰਜੀਤ ਸਿੰਘ ਰੱਖੜਾ ਨੇ ਸਰਦਾਰ ਢੀਂਡਸਾ ਨੂੰ ਚੇਤੇ ਕਰਦਿਆਂ ਕਿਹਾ ਕਿ ਓਹਨਾ ਨੇ ਹਮੇਸ਼ਾ ਬੇਬਾਕੀ ਨਾਲ ਪਾਰਟੀ ਦੇ ਅੰਦਰ ਆਪਣੇ ਵਿਚਾਰ ਰੱਖੇ। ਓਹਨਾ ਦੀ ਨਿਮਰਤਾ ਅਤੇ ਫ਼ੈਸਲਾਕੁਨ ਸਥਿਤੀ ਵਿੱਚ ਦਿੱਤੀ ਗਈ ਰਾਇ ਨੇ ਹਮੇਸ਼ਾ ਪਾਰਟੀ ਨੂੰ ਮਾਰਗ ਦਰਸ਼ਨ ਦਿੱਤਾ। ਬੀਬੀ ਜਗੀਰ ਕੌਰ ਅਤੇ ਸਰਦਾਰ ਸੁੱਚਾ ਸਿੰਘ ਛੋਟੇਪੁਰ ਨੇ ਸਰਦਾਰ ਢੀਂਡਸਾ ਨੇ ਰਾਜਸੀ ਜੀਵਨ ਨੂੰ ਨੌਜਵਾਨ ਪੀੜ੍ਹੀ ਲਈ ਪ੍ਰੇਰਨਾਸ੍ਰੋਤ ਕਰਾਰ ਦਿੱਤਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਆਪਣੇ ਵਿਦਿਆਰਥੀ ਜੀਵਨ ਤੋ ਲੈਕੇ ਕੇਂਦਰੀ ਮੰਤਰੀ ਦੇ ਤੌਰ ਤੇ ਕੰਮ ਕਰਦੇ ਸਰਦਾਰ ਢੀਂਡਸਾ ਇਮਾਨਦਾਰੀ ਅਤੇ ਸਖ਼ਤ ਮਿਹਨਤ ਦਾ ਪੱਲਾ ਨਹੀਂ ਛੱਡਿਆ। ਸਰਦਾਰ ਛੋਟੇਪੁਰ ਨੇ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਸੋਚ ਨੂੰ ਅਲਵਿਦਾ ਆਖ ਦਿੱਤਾ। ਸਾਬਕਾ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਸਾਬਕਾ ਵਿਧਾਇਕ ਜਥੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਕਿਹਾ ਕਿ ਸਰਦਾਰ ਢੀਂਡਸਾ ਅਕਾਲੀ ਸਿਆਸਤ ਦੀ ਯੂਨੀਵਰਸਿਟੀ ਸਨ। ਜਿਨਾ ਨੇ ਆਪਣੇ ਸਿਆਸੀ ਜੀਵਨ ਕਾਲ ਵਿੱਚ ਹਮੇਸ਼ਾ ਦ੍ਰਿੜਤਾ ਦੇ ਨਾਲ ਫੈਸਲੇ ਲਏ। ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਅਤੇ ਗਗਨਜੀਤ ਬਰਨਾਲਾ ਨੇ ਕਿਹਾ ਕਿ ਸਰਦਾਰ ਢੀਂਡਸਾ ਅਜਿਹੇ ਬੇਬਾਕ ਰਾਜਨੇਤਾ ਦੇ ਤੌਰ ਤੇ ਜਾਣੇ ਜਾਣਗੇ।ਜਿਨਾ ਨੇ ਨਿਰਸਵਾਰਥ ਆਪਣੇ ਸਿਆਸੀ ਜੀਵਨ ਨੂੰ ਇੱਕ ਸੋਚ ਬਣਕੇ ਪਹਿਰਾ ਦਿੱਤਾ। ਸਰਦਾਰ ਚਰਨਜੀਤ ਸਿੰਘ ਬਰਾੜ ਅਤੇ ਸਰਦਾਰ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਸਰਦਾਰ ਢੀਂਡਸਾ ਨੂੰ ਯਾਦ ਕਰਦਿਆਂ ਕਿਹਾ ਕਿ ਸਰਦਾਰ ਢੀਂਡਸਾ ਨੇ ਹਮੇਸ਼ਾ ਫੈਸਲਾਕੁੰਨ ਸਥਿਤੀ ਵਿੱਚ ਨਾ ਸਿਰਫ ਆਪਣੀ ਉਚਿਤ ਰਾਇ ਦੇਕੇ ਰਸਤਾ ਦਿਖਾਇਆ ਸਗੋ ਸਿੱਖ ਭਾਈਚਾਰੇ ਨਾਲ ਜੁੜੇ ਕਈ ਵੱਡੇ ਮਸਲਿਆਂ ਤੇ ਅਗਵਾਈ ਵੀ ਕੀਤੀ।
Related Post
Popular News
Hot Categories
Subscribe To Our Newsletter
No spam, notifications only about new products, updates.