ਟਰਾਂਸਪੋਰਟ ਨਗਰ `ਚ ਬਾਰਿਸ਼ ਦੌਰਾਨ ਤਿੰਨ ਮੰਜਿ਼ਲਾ ਇਮਾਰਤ ਡਿੱਗੀ ਲਖਨਊ : ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਟਰਾਂਸਪੋਰਟ ਨਗਰ `ਚ ਸ਼ਨੀਵਾਰ ਸ਼ਾਮ ਨੂੰ ਬਾਰਿਸ਼ ਦੌਰਾਨ ਤਿੰਨ ਮੰਜਿ਼ਲਾ ਇਮਾਰਤ ਢਹਿ ਗਈ। ਹਾਦਸੇ ਵਿੱਚ ਇੱਕ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ, ਇਸ ਦੇ ਨਾਲ ਹੀ ਅੱਗ ਬੁਝਾਊ ਵਿਭਾਗ ਦੇ ਨਾਲ-ਨਾਲ ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਦੋ ਟੀਮਾਂ ਬਚਾਅ ਕੰਮ `ਚ ਲੱਗੀਆਂ ਹੋਈਆਂ ਹਨ। ਮਿਲੀ ਜਾਣਕਾਰੀ ਮੁਤਾਬਕ ਹੁਣ ਤੱਕ 13 ਲੋਕਾਂ ਨੂੰ ਮਲਬੇ `ਚੋਂ ਬਾਹਰ ਕੱਢਿਆ ਜਾ ਚੁੱਕਾ ਹੈ। ਦੱਸਿਆ ਗਿਆ ਕਿ ਇਮਾਰਤ ਵਿੱਚ ਦਵਾਈਆਂ ਦਾ ਗੋਦਾਮ ਵੀ ਸੀ। ਹਾਦਸੇ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅਤੇ ਬਚਾਅ ਕਾਰਜਾਂ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਜਿ਼ਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਅਤੇ ਉਨ੍ਹਾਂ ਦਾ ਢੁੱਕਵਾਂ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਹਨ।
