post

Jasbeer Singh

(Chief Editor)

crime

ਚੰਡੀਗੜ੍ਹ ਦੀ ਇਕ ਮਹਿਲਾ ਵਕੀਲ ਨੇ ਰੂਪਨਗਰ-ਮੋਰਿੰਡਾ ਰੋਡ `ਤੇ ਪਿੰਡ ਬਹਿਰਾਮਪੁਰ ਨੇੜੇ ਭਾਖੜਾ ਨਹਿਰ ਵਿਚ ਛਾਲ ਮਾਰ ਕੀਤੀ

post-img

ਚੰਡੀਗੜ੍ਹ ਦੀ ਇਕ ਮਹਿਲਾ ਵਕੀਲ ਨੇ ਰੂਪਨਗਰ-ਮੋਰਿੰਡਾ ਰੋਡ `ਤੇ ਪਿੰਡ ਬਹਿਰਾਮਪੁਰ ਨੇੜੇ ਭਾਖੜਾ ਨਹਿਰ ਵਿਚ ਛਾਲ ਮਾਰ ਕੀਤੀ ਖੁਦਕੁ਼ਸ਼ੀ ਰੂਪਨਗਰ : ਚੰਡੀਗੜ੍ਹ ਦੀ ਇਕ ਮਹਿਲਾ ਵਕੀਲ ਨੇ ਰੂਪਨਗਰ-ਮੋਰਿੰਡਾ ਰੋਡ `ਤੇ ਪਿੰਡ ਬਹਿਰਾਮਪੁਰ ਨੇੜੇ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਮੌਕੇ `ਤੇ ਰੋਡ ਸੇਫਟੀ ਫੋਰਸ ਦੇ ਮੁਲਾਜ਼ਮ ਨੇ ਨਹਿਰ `ਚ ਛਾਲ ਮਾਰ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਾ ਹੋ ਸਕਿਆ। ਇਸ ਤੋਂ ਬਾਅਦ ਗੋਤਾਖੋਰ ਹਰਬੰਸ ਨੇ ਆ ਕੇ ਉਸ ਨੂੰ ਪਾਣੀ `ਚੋਂ ਬਾਹਰ ਕੱਢਿਆ ਪਰ ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ। ਵਕੀਲ ਔਰਤ ਦੀ ਪਛਾਣ ਦਮਯੰਤੀ ਪੁੱਤਰੀ ਬਲਵਿੰਦਰ ਸਿੰਘ ਵਾਸੀ 2175, ਸੈਕਟਰ 35 ਸੀ, ਚੰਡੀਗੜ੍ਹ ਵਜੋਂ ਹੋਈ ਹੈ।

Related Post