
Punjab
0
ਬਸਤੀ ਗੁਰਕਰਮ ਸਿੰਘ ਵਾਲੀ ‘ਚ ਬੁਧਵਾਰ ਇਕ ਨੌਜਵਾਨ ਚੜ੍ਹਿਆ ਚਿੱਟੇ ਦੀ ਭੇਂਟ
- by Jasbeer Singh
- November 14, 2024

ਬਸਤੀ ਗੁਰਕਰਮ ਸਿੰਘ ਵਾਲੀ ‘ਚ ਬੁਧਵਾਰ ਇਕ ਨੌਜਵਾਨ ਚੜ੍ਹਿਆ ਚਿੱਟੇ ਦੀ ਭੇਂਟ ਗੁਰੂਹਰਸਹਾਏ : ਪੰਜਾਬ ਦੇ ਸ਼ਹਿਰ ਗੁਰੂਹਰਸਹਾਏ ਦੇ ਬਸਤੀ ਗੁਰਕਰਮ ਸਿੰਘ ਵਾਲੀ ‘ਚ ਬੁਧਵਾਰ ਨੂੰ ਇਕ ਨੌਜਵਾਨ ਗੁਰਮੀਤ ਸਿੰਘ ਉਮਰ 24 ਸਾਲ ਚਿੱਟੇ ਦੀ ਭੇਂਟ ਚੜ੍ਹ ਗਿਆ । ਦੱਸਣਯੋਗ ਹੈ ਕਿ ਚਿੱਟੇ ਦੇ ਨਸ਼ੇ ਕਾਰਨ ਉਸਦਾ ਛੋਟਾ ਭਰਾ ਪਹਿਲਾਂ ਹੀ ਮਰ ਚੁੱਕਿਆ ਹੈ । ਗੁਰਮੀਤ ਦੇ ਪਿਤਾ ਸੋਨੂੰ, ਤਾਇਆ ਡੇਵਿਡ ਮਸੀਹ, ਪਾਸਟਰ ਰਿੰਕੂ ਭੱਟੀ ਨੇ ਦੱਸਿਆ ਕਿ ਬਸਤੀ ਵਿੱਚ ਚਿੱਟਾ ਸ਼ਰੇਆਮ ਵਿਕਦਾ ਰਿਹਾ ਹੈ ਅਤੇ ਚਿੱਟੇ ਨਾਲ ਆਏ ਦਿਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆ ਹਨ । ਉਹਨਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਲਾਕੇ ਵਿਚ ਨਸ਼ਾ ਬੰਦ ਕਰਵਾਇਆ ਜਾਵੇ ਤੇ ਚਿੱਟੇ ਦੇ ਤਸਕਰਾਂ ਨੂੰ ਨੱਥ ਪਾਈ ਜਾਵੇ ।