

ਮਹੀਨਾ ਕੁ ਪਹਿਲਾਂ ਕੈਨੇਡਾ ਗਏ ਨੌਜਵਾਨ ਦੀ ਹੋਈ ਮੌਤ ਹਰਿਆਣਾ, 8 ਜੂਨ 2025 : ਚੰਗੇ ਭਵਿੱਖ ਦੀ ਉਮੀਦ ਲੈ ਕੇ ਹਰਿਆਣਾ ਦੇ ਭਿਵਾਨੀ ਸ਼ਹਿਰ ਤੋਂ ਲੱਖਾਂ ਰੁਪਏ ਲਗਾ ਕੇ ਕੈਨੇਡਾ ਗਏ ਸਾਹਿਲ ਨਾਮ ਦੇ 22 ਸਾਲਾ ਨੌਜਵਾਨ ਦੀ ਮਈ ਮਹੀਨੇ ਦੇ ਆਖਰੀ ਦਿਨਾਂ ਵਿਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਣਯੋਗ ਹੈ ਕਿ ਕੈਨੇਡਾ ਪੁਲਸ ਨੂੰ ਸਾਹਿਲ ਦੀ ਲਾਸ਼ ਪਾਣੀ ਵਿਚ ਤੈਰਦੀ ਹੋਈ ਮਿਲੀ। ਜਵਾਨ ਪੁੱਤ ਤਾਂ ਗਿਆ ਹੀ ਜਾਂਦੇ ਜਾਂਦੇ ਆਖਰੀ ਵਾਰ ਮੂੰਹ ਵੇਖਣ ਨੂੰ ਤਰਸ ਰਹੇ ਹਨ ਮਾਪੇ ਹਰਿਆਣਵੀ ਨੌਜਵਾਨ ਸਾਹਿਲ ਦੀ ਕੈਨੇਡਾ ਵਿਖੇ ਮਈ ਮਹੀਨੇ ਦੀਆਂ ਆਖਰੀ ਤਰੀਕਾਂ 26-27 ਮਈ ਨੂੰ ਹੋਈ ਮੌਤ ਤੋਂ ਬਾਅਦ ਮਾਪੇ ਅਤੇ ਹੋਰ ਪਰਿਵਾਰਕ ਮੈਂਬਰ ਸਾਹਿਲ ਦਾ ਆਖਰੀ ਵਾਰ ਮੂੰਹ ਦੇਖਣ ਨੰੁ ਵੀ ਤਰਸ ਰਹੇ ਹਨ। ਸਾਹਿਲ ਬਾਰੇ ਕੀ ਕੀ ਦੱਸਿਆ ਦੋਸਤਾਂ ਨੇ ਹਰਿਆਣਾ ਦੇ ਭਿਵਾਨੀ ਦੇ ਵਸਨੀਕ ਸਾਹਿਲ ਦੇ ਕੈਨੇਡਾ ਵਿਖੇ ਉਸ ਨਾਲ ਰਹਿ ਰਹੇ ਦੋਸਤਾਂ ਨੇ ਦੱਸਿਆ ਕਿ 26 ਮਈ ਨੂੰ ਜਦੋਂ ਸਾਹਿਲ ਕਾਫੀ ਸਮੇਂ ਤੱਕ ਵਾਪਸ ਘਰ ਨਾ ਆਇਆ ਤਾਂ ਉਸਦੇ ਦੋਸਤਾਂ ਨੇ ਉਸਦੀ ਭਾਲ ਕਰਨੀ ਸ਼ੁਰੂ ਕੀਤੀ ਪਰ ਜਦੋਂ ਉਹ ਨਾ ਮਿਲਿਆ ਤਾਂ ਉਨ੍ਹਾਂ ਇਸ ਸਬੰਧੀ ਕੈਨੇਡੀਅਨ ਪੁਲਸ ਨੂੰ ਦੱਸਿਆ, ਜਿਸ ਤੋਂ ਬਾਅਦ ਪੁਲਸ ਵਲੋਂ ਸਾਹਿਲ ਦੀ ਲਾਸ਼ ਹੈਮਿਲਟਨ ਪੁਲਸ ਨੇ ਝੀਲ ਵਿਚੋਂ ਬਰਾਮਦ ਕੀਤੀ ।ਪੁਲਸ ਮੁਤਾਬਕ ਸਾਹਿਲ ਪਾਣੀ ਵਿੱਚ ਡੁੱਬ ਗਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ।