
ਥਾਣਾ ਸਦਰ ਨਾਭਾ ਕੀਤਾ ਦੋ ਹਵਾਲਾਤੀਆਂ ਵਿਰੁੱਧ ਐਨ. ਡੀ. ਪੀ. ਐਸ. ਅਤੇ ਪ੍ਰੀਜਨ ਐਕਟ ਤਹਿਤ ਕੇਸ ਦਰਜ
- by Jasbeer Singh
- June 8, 2025

ਥਾਣਾ ਸਦਰ ਨਾਭਾ ਕੀਤਾ ਦੋ ਹਵਾਲਾਤੀਆਂ ਵਿਰੁੱਧ ਐਨ. ਡੀ. ਪੀ. ਐਸ. ਅਤੇ ਪ੍ਰੀਜਨ ਐਕਟ ਤਹਿਤ ਕੇਸ ਦਰਜ ਨਾਭਾ, 8 ਜੂਨ : ਥਾਣਾ ਸਦਰ ਨਾਭਾ ਦੀ ਪੁਲਸ ਨੇ ਦੋ ਹਵਾਲਾਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ 20, ਐਨ. ਡੀ. ਪੀ. ਐਸ. ਐਕਟ ਅਤੇ 52-ਏਪ੍ਰੀਜਨ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਹਵਾਲਾਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਹਵਾਲਾਤੀ ਜਸਪ੍ਰੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਖੂਨੀ ਮਾਜਰਾ ਥਾਣਾ ਸਦਰ ਖਰੜ੍ਹ ਜਿਲਾ ਮੋਹਾਲੀ, ਹਵਾਲਾਤੀ ਰਾਜਿੰਦਰ ਕੁਮਾਰ ਪੁੱਤਰ ਸੂਰਜਭਾਨ ਵਾਸੀ ਮਕਾਨ ਨੰ. 9/724 ਗਲੀ ਨੰ. 03 ਸੁਰਗਾਪੁਰੀ ਥਾਣਾ ਸਿਟੀ ਕੋਟਕਪੁਰਾ ਜਿਲਾ ਫਰੀਦਕੋਟ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਨਵੀ ਜਿਲਾ ਜੇਲ ਨਾਭਾ ਦੇ ਸਹਾਇਕ ਸੁਪਰਡੈਂਟ ਜਰਨੈਲ ਸਿੰਘ ਨੇ ਦੱਸਿਆ ਕਿ ਵਾਰਡ ਨੰ. 4 ਦੀ ਬੈਰਕ ਨੰ. 3 ਵਿੱਚ ਬੰਦ ਹਵਾਲਾਤੀ ਜਸਪ਼੍ਰੀਤ ਸਿੰਘ ਦੀ ਜਿਸਮਾਨੀ ਤਲਾਸ਼ੀ ਲੈਣ ਤੇ 2 ਗੋਲ ਅਕਾਰ ਦੇ ਬੰਡਲ ਟੇਪ ਵਿੱਚ ਲਪੇਟੇ ਬ੍ਰਾਮਦ ਹੋਏ, ਜਿਸਨੇ ਦੱਸਿਆ ਕਿ ਇਹ ਬੰਡਲ ਹਵਾਲਾਤੀ ਰਾਜਿੰਦਰ ਕੁਮਾਰ ਦੇ ਹਨ, ਜੋ ਬਾਅਦ ਵਿੱਚ ਰਾਜਿੰਦਰ ਕੁਮਾਰ ਦੀ ਤਲਾਸ਼ੀ ਲੈਣ ਪਰ ਉਸਦੇ ਸਿਰਹਾਣੇ ਹੇਠੋਂ 1 ਮੋਬਾਇਲ ਬੈਟਰੀ ਤੇ ਸਿਮ ਸਮੇਤ ਬ੍ਰਾਮਦ ਹੋਇਆ। ਸਿ਼ਕਾਇਤਕਰਤਾ ਜਰਨੈਲ ਸਿੰਘ ਨੇ ਦੱਸਿਆ ਕਿ ਬ੍ਰਾਮਦ ਹੋਏ ਬੰਡਲਾਂ ਨੂੰ ਖੋਲ ਕੇ ਚੈਕ ਕੀਤਾ ਗਿਆ ਤਾਂ 48 ਗ੍ਰਾਮ ਚਿੱਟੇ ਰੰਗ ਦਾ ਨਸ਼ੀਲਾ ਪਾਊਡਰ ਅਤੇ 47 ਗ੍ਰਾਮ ਸੁਲਫਾ ਬ੍ਰਾਮਦ ਹੋਇਆ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।