
ਚੰਗੀ ਸਿਹਤ, ਭਾਈਚਾਰੇ ਲਈ ਯੋਗ, ਸਬਰ ਸ਼ਾਂਤੀ ਅਤੇ ਜਾਗਰੂਕਤਾ ਜ਼ਰੂਰੀ : ਕਾਕਾ ਰਾਮ ਵਰਮਾ
- by Jasbeer Singh
- June 23, 2025

ਚੰਗੀ ਸਿਹਤ, ਭਾਈਚਾਰੇ ਲਈ ਯੋਗ, ਸਬਰ ਸ਼ਾਂਤੀ ਅਤੇ ਜਾਗਰੂਕਤਾ ਜ਼ਰੂਰੀ : ਕਾਕਾ ਰਾਮ ਵਰਮਾ ਪਟਿਆਲਾ, 23 ਜੂਨ : ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਵਿਸ਼ਟਾ ਫੂਡਜ ਫੈਕਟਰੀ ਵਿਖੇ ਸੀਨੀਅਰ ਮੈਨੇਜਰ ਐਚ ਆਰ ਸ਼੍ਰੀ ਰਾਜਿੰਦਰ ਲਾਂਬਾ ਅਤੇ ਬਰੁਨ ਭਾਰਦਵਾਜ ਡਿਪਟੀ ਜਨਰਲ ਮੈਨੇਜਰ ਦੀ ਅਗਵਾਈ ਹੇਠ ਕਰਵਾਏ ਪ੍ਰੋਗਰਾਮ ਦੌਰਾਨ ਫਸਟ ਏਡ, ਸੇਫਟੀ, ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਨੇ ਕਰਮਚਾਰੀਆਂ ਨੂੰ ਦਿਮਾਗ, ਦਿਲ, ਫੇਫੜਿਆਂ, ਲੀਵਰ ਨੂੰ ਠੀਕ ਰੱਖਣ ਲਈ ਹਰਰੋਜ ਯੋਗ, ਕਸਰਤਾਂ, ਸੈਰ ਉਲਟੇ ਫੇਰ ਚਲਣ, ਦੇ ਢੰਗ ਤਰੀਕੇ ਦਸੇ। ਉਨ੍ਹਾਂ ਨੇ ਦੱਸਿਆ ਕਿ ਚੰਗੀ ਸਿਹਤ, ਤੰਦਰੁਸਤੀ, ਅਰੋਗਤਾ, ਸੁਰੱਖਿਆ, ਸਨਮਾਨ, ਖੁਸ਼ਹਾਲੀ ਲਈ ਭੂਮੀ, ਗਗਨ, ਵਾਯੂ, ਅਗਨੀ, ਨੀਰ ਤੋਂ ਇਲਾਵਾ ਭਾਵਨਾਵਾਂ, ਵਿਚਾਰਾਂ ਆਦਤਾਂ, ਪਰਿਵਾਰਿਕ ਅਤੇ ਸਮਾਜਿਕ ਪਿਆਰ, ਸਤਿਕਾਰ ਹਮਦਰਦੀ ਦਾ ਸ਼ਰੀਰ ਦੇ ਅੰਦਰ ਅਤੇ ਵਾਤਾਵਰਨ ਵਿਚ ਸੰਤੁਲਣ ਹੋਣਾ ਜ਼ਰੂਰੀ ਹੈ। ਆਵਾਜਾਈ ਸਿੱਖਿਆ ਸੈਲ ਦੇ ਸਹਾਇਕ ਇੰਸਪੈਕਟਰ ਰਾਮ ਸਰਨ ਨੇ ਕਿਹਾ ਕਿ ਨਿਯਮਾਂ, ਕਾਨੂੰਨਾਂ, ਅਸੂਲਾਂ ਦੀ ਉਲੰਘਣਾ, ਨਸ਼ਿਆਂ ਦੀ ਵਰਤੋਂ ਜਾਂ ਅਪਰਾਧਾਂ ਵਿੱਚ ਫਸਣ ਕਰਕੇ, ਵੱਧ ਨੋਜਵਾਨਾਂ ਨੂੰ ਜੇਲਾਂ ਜਾਂ ਦੀ ਮੋਤਾਂ ਹੋ ਰਹੀਆਂ ਹਨ ਇਸ ਲਈ ਯੋਗ ਦਿਵਸ ਮੌਕੇ ਸਾਨੂੰ ਪਰਿਵਾਰ, ਦੋਸਤਾਂ, ਸਮੇਤ, ਹਮੇਸ਼ਾ ਨਿਯਮਾਂ, ਕਾਨੂੰਨਾਂ, ਅਸੂਲਾਂ, ਫਰਜ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਆਪਣੇ ਕਾਰਜ਼, ਫਰਜ਼, ਇਮਾਨਦਾਰੀ, ਨਿਮਰਤਾ ਸ਼ਹਿਣਸ਼ੀਲਤਾ, ਅਨੁਸ਼ਾਸਨ ਅਨੁਸਾਰ ਨਿਭਾਉਣੇ ਚਾਹੀਦੇ ਹਨ ਤਾਂ ਜ਼ੋ ਬੱਚਿਆਂ ਅਤੇ ਨੌਜਵਾਨਾਂ ਸਾਹਮਣੇ, ਚੰਗੇ ਇਨਸਾਨ ਸਾਬਿਤ ਹੋਕੇ, ਚੰਗੇ, ਸਿਹਤਮੰਦ, ਖੁਸ਼ਹਾਲ ਭਵਿੱਖ ਦਾ ਨਿਰਮਾਣ ਕੀਤਾ ਜਾਵੇ। ਸ਼ੁਭਮ ਧੀਮਾਨ ਅਤੇ ਸਾਰੇ ਕਰਮਚਾਰੀਆਂ ਨੇ ਧੰਨਵਾਦ ਕਰਦੇ ਹੋਏ ਇਮਾਨਦਾਰੀ, ਵਫ਼ਾਦਾਰੀ ਨਾਲ ਕਾਰਜ਼ ਕਰਨ, ਸਿਹਤ, ਤੰਦਰੁਸਤੀ ਦਾ ਧਿਆਨ ਰੱਖਣ, ਨਸ਼ਿਆਂ ਤੋਂ ਦੂਰ ਰਹਿਣ ਅਤੇ ਵਾਤਾਵਰਨ ਦੀ ਸੰਭਾਲ ਕਰਨ ਲਈ ਪ੍ਰਣ ਕੀਤਾ।
Related Post
Popular News
Hot Categories
Subscribe To Our Newsletter
No spam, notifications only about new products, updates.