
ਗੱਡੀ ਤੇਜ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਮਾਰਨ ਤੇ ਡਰਾਈਵਰ ਵਿਰੁੱਧ ਕੇਸ ਦਰਜ
- by Jasbeer Singh
- June 23, 2025

ਗੱਡੀ ਤੇਜ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਮਾਰਨ ਤੇ ਡਰਾਈਵਰ ਵਿਰੁੱਧ ਕੇਸ ਦਰਜ ਬਨੂੜ, 23 ਜੂਨ : ਥਾਣਾ ਬਨੂੜ ਪੁਲਸ ਨੇ ਗੱਡੀ ਦੇ ਡਰਾਈਵਰ ਵਿਰੁੱਧ ਵੱਖ—ਵੱਖ ਧਾਰਾਵਾਂ 281, 125 (ਏ, ਬੀ), 324 (4) ਬੀ. ਐਨ. ਐਸ. ਤਹਿਤ ਗੱਡੀ ਤੇਜ ਰਫਤਾਰ ਤੇ ਲਾਪ਼੍ਰਵਾਹੀ ਨਾਲ ਲਿਆ ਕੇ ਮੁਦਈ ਦੇ ਪੋਤਰੇ ਵਿੱਚ ਮਾਰਨ ਦੇ ਚਲਦਿਆਂ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਕਿਸ਼ਨ ਪੁ ੱਤਰ ਦੂਲਾ ਰਾਮ ਵਾਸੀ ਪਿੰਡ ਚੂੜੀ ਬਗੜੀਆ ਥਾਣਾ ਮੰਡੀ ਆਦਮਪੁਰ ਜਿਲਾ ਹਿਸਾਰ ਹਰਿਆਣਾ ਸਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਨਟਛ ਮਨਮ ੋਹਨ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਛੜਬੜ ਥਾਣਾ ਬਨੂੜ ਨੇ ਦੱਸਿਆ ਕਿ 17 ਜੂਨ 2025 ਨੂੰ ਉਸਦਾ ਪੋਤਰਾ ਸਿਮਰਨਜੀਤ ਸਿੰਘ ਜੋ ਕਿ ਬਾਜੀਗਰ ਬਸਤੀ ਨੇੜੇ ਆਈ. ਟੀ. ਆਈ. ਬਨੂੰੜ ਕੋਲ ਜਾ ਰਿਹਾ ਸੀ ਤਾਂ ਗੱਡੀ ਦੇ ਉਕਤ ਡਰਾਇਵਰ ਨੇ ਆਪਣੀ ਗੱਡੀ ਤੇਜ ਰਫਤਾਰ ਤੇ ਲਾਪ਼੍ਰਵਾਹੀ ਨਾਲ ਲਿਆ ਕੇ ਉਸਦੇ ਪੋਤਰੇ ਵਿੱਚ ਮਾਰੀ, ਜਿਸ ਕਾਰਨ ਉਸਦੀ ਰੀਡ ਦੀ ਹੱਡੀ ਟੁੱਟ ਗਈ ਅਤੇ ਹੋਰ ਸੱਟਾ ਲੱਗੀਆਂ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.