post

Jasbeer Singh

(Chief Editor)

Patiala News

ਆਮ ਆਦਮੀ ਪਾਰਟੀ ਦਿੱਲੀ ਵਿੱਚ ਲਗਾਤਾਰ ਚੌਥੀ ਵਾਰ ਸਰਕਾਰ ਬਣਾਏਗੀ : ਜੱਸੀ ਸੋਹੀਆਂ ਵਾਲਾ

post-img

ਆਮ ਆਦਮੀ ਪਾਰਟੀ ਦਿੱਲੀ ਵਿੱਚ ਲਗਾਤਾਰ ਚੌਥੀ ਵਾਰ ਸਰਕਾਰ ਬਣਾਏਗੀ : ਜੱਸੀ ਸੋਹੀਆਂ ਵਾਲਾ ਨਾਭਾ : ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਭਾਰੀ ਅਤੇ ਦਿੱਲੀ ਦੇ ਵਿਧਾਨ ਸਭਾ ਹਲਕਾ ਤਿਲਕ ਨਗਰ ਤੋਂ ਆਪ ਦੇ ਉਮੀਦਵਾਰ ਵਿਧਾਇਕ ਜਰਨੈਲ ਸਿੰਘ ਦੇ ਹੱਕ ਵਿੱਚ ਪਾਰਟੀ ਵਲੋਂ ਲਾਈ ਗਈ ਡਿਊਟੀ ਤਹਿਤ ਲਗਾਤਾਰ ਪ੍ਰਚਾਰ ਵਿੱਚ ਜੁੱਟੇ ਹਲਕਾ ਨਾਭਾ ਦੇ ਹੋਣਹਾਰ ਨੌਜਵਾਨ ਆਗੂ ਅਤੇ ਪੰਜਾਬ ਸਰਕਾਰ ਵਿੱਚ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਆਉਣ ਵਾਲੀ 5 ਫਰਬਰੀ ਨੂੰ ਹੋਣ ਵਾਲੀਆ ਦਿੱਲੀ ਵਿੱਚ ਹੋਣ ਵਾਲੀਆ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਚੌਥੀ ਵਾਰ ਰਿਕਾਰਡਤੋੜ ਜਿੱਤ ਦਰਜ ਕਰਕੇ ਆਪਣੀ ਸਰਕਾਰ ਬਣਾਵੇਗੀ ਅਤੇ ਹਲਕਾ ਤਿਲਕ ਨਗਰ ਤੋਂ ਆਪ ਉਮੀਦਵਾਰ ਜਰਨੈਲ ਸਿੰਘ ਚੌਥੀ ਵਾਰ ਜਿੱਤਕੇ ਵਿਧਾਇਕ ਬਣਨਗੇ। ਉਨਾਂ ਕਿਹਾ ਕਿ ਦਿੱਲੀ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਪਿੱਛਲੇ 10 ਸਾਲਾਂ ਵਿੱਚ ਹੋਏ ਰਿਕਾਰਡਤੋੜ ਵਿਕਾਸ ਕਾਰਜਾਂ ਅਤੇ ਲੋਕਾਂ ਨੂੰ ਦਿੱਤੀਆ ਬੁਨਿਆਦੀ ਸਹੂਲਤਾਂ ਨੇ ਦਿੱਲੀ ਵਾਸੀਆ ਦਾ ਦਿਲ ਜਿੱਤਿਆ ਹੈ ਅਤੇ ਭ੍ਰਿਸ਼ਟਾਚਾਰ ਮੁਕਤ ਸਾਫ ਸੁਥਰਾ ਪ੍ਰਸ਼ਾਸਨ ਦੇ ਕੇ ਲੋਕਾਂ ਵਿੱਚ ਵਿਸਵਾਸ਼ ਬਣਾਉਣ ਵਿੱਚ ਕਾਮਯਾਬ ਹੋਈ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਦਿੱਲੀ ਦੇ ਵੋਟਰ ਭਾਰੀ ਫਤਵਾ ਦੇਣ ਲਈ ਤਿਆਰ ਬੈਠੇ ਹਨ। ਇਸ ਮੌਕੇ ਉਨਾਂ ਨਾਲ ਬਲਾਕ ਪ੍ਰਧਾਨ ਸੁੱਖ ਘੁੰਮਣ ਚਾਸਵਾਲ, ਗੁਰਪ੍ਰੀਤ ਸਿੰਘ ਗੋਪੀ ਫੈਜਗੜ੍ਹ, ਸੰਦੀਪ ਸਰਮਾ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਦਵਿੰਦਰ ਸਿੰਘ ਕੁਲਾਰਾ, ਯੂਥ ਆਗੂ ਲਾਲੀ ਫਤਹਿਪੁਰ, ਗੁਰਸੀਰਤ ਸਿੰਘ ਖੰਨਾ, ਮਾਸਟਰ ਅਵਤਾਰ ਸਿੰਘ ਦੇਹੜੂ, ਕੀਮਤੀ ਜੈ ਸਿੰਘ, ਦਵਿੰਦਰ ਸਿੰਘ ਥੂਹੀ, ਜਸਵੰਤ ਸਿੰਘ ਬੁੱਟਰ, ਜਸਕਰਨਵੀਰ ਸਿੰਘ ਤੇਜੇ, ਗੁਰਜੀਤ ਸਿੰਘ ਕੋਟਕਲਾਂ, ਕਰਨਦੀਪ ਸਿੰਘ ਕੈਰੋ, ਗੁਰਦਰਸ਼ਨ ਸਿੰਘ ਕੁਲਾਰਾ ਤੇ ਲਵਪ੍ਰੀਤ ਸਿੰਘ ਲੱਭੂ ਆਦਿ ਵੀ ਚੋਣ ਪ੍ਰਚਾਰ ਲਈ ਜੁੱਟੇ ਹੋਏ ਹਨ ।

Related Post