
ਆਮ ਆਦਮੀ ਪਾਰਟੀ ਵਰਕਰਾਂ ਮਨਾਈ ਜਸਬੀਰ ਗਾਂਧੀ ਦੀ ਅਗਵਾਈ ਹੇਠ ਲੁਧਿਆਣਾ ਜਿਮਨੀ ਚੋਣ ਵਿਚ ਆਪ ਉਮੀਦਵਾਰ ਦੀ ਜਿੱਤ ਤੇ ਖੁਸ਼ੀ
- by Jasbeer Singh
- June 23, 2025

ਆਮ ਆਦਮੀ ਪਾਰਟੀ ਵਰਕਰਾਂ ਮਨਾਈ ਜਸਬੀਰ ਗਾਂਧੀ ਦੀ ਅਗਵਾਈ ਹੇਠ ਲੁਧਿਆਣਾ ਜਿਮਨੀ ਚੋਣ ਵਿਚ ਆਪ ਉਮੀਦਵਾਰ ਦੀ ਜਿੱਤ ਤੇ ਖੁਸ਼ੀ ਪਟਿਆਲਾ ,23 ਜੂਨ : ਅੱਜ ਵਿਧਾਨ ਸਭਾ ਜਿਮਨੀ ਚੋਣਾਂ ਵਿੱਚ ਲੁਧਿਆਣਾ ਵੈਸਟ ਤੋਂ ਸੰਜੀਵ ਅਰੋੜਾ ਆਮ ਆਦਮੀ ਪਾਰਟੀ ਕੈਂਡੀਡੇਟ ਨੇ 10,179 ਵੋਟਾਂ ਲੈ ਕੇ ਆਪਣੇ ਵਿਰੋਧੀ ਕਾਂਗਰਸੀ ਕੈਂਡੀਡੇਟ ਭਾਰਤ ਭੂਸ਼ਣ ਆਸ਼ੂ ਨੂੰ 10 ਹਜਾਰ 237 ਵੋਟਾਂ ਤੋਂ ਹਰਾ ਕੇ ਜਿੱਤ ਹਾਸਲ ਕਰਨ ਅਤੇ ਗੁਜਰਾਤ ਵਿਖੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਵਲੋਂ ਵੱਡੀ ਜਿੱਤ ਹਾਸਿਲ ਕਰਨ ਦੀ ਖੁਸ਼ੀ ਵਿੱਚ ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਦੇ ਸਥਾਨਕ ਦਫਤਰ ਪੰਚਾਇਤ ਭਵਨ ਵਿਖੇ ਲੱਡੂ ਵੰਡੇ ਅਤੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਾਇਆ । ਇਸ ਮੌਕੇ ਦਫਤਰ ਦੇ ਇੰਚਾਰਜ ਜਸਬੀਰ ਸਿੰਘ ਗਾਂਧੀ ਨੇ ਦੱਸਿਆ ਕਿ ਇਹ ਜਿੱਤ ਆਮ ਆਦਮੀ ਪਾਰਟੀ ਵੱਲੋਂ ਕੀਤੇ ਕੰਮਾਂ ਦੇ ਨਤੀਜੇ ਵਜੋਂ ਪ੍ਰਾਪਤ ਹੋਈ ਹੈ ਜਿਵੇਂ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਨੂੰ ਮੁਫਤ ਬਿਜਲੀ, ਅੱਛੀ ਸਿੱਖਿਆ ਅਤੇ ਸਿਹਤ ਪ੍ਰਦਾਨ ਕੀਤੀ ਅਤੇ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਗਿਆ ਹੈ ਜਿਸ ਤੋਂ ਲੋਕ ਖੁਸ਼ ਹਨ। ਇਸ ਮੌਕੇ ਜਸਬੀਰ ਸਿੰਘ ਗਾਂਧੀ ਦਫ਼ਤਰ ਇੰਚਾਰਜ ਅਤੇ ਦਿਹਾਤੀ ਕੌਂਸਲਰ ਤੋਂ ਇਲਾਵਾ ਕਰਨਲ ਜੇਵੀ ਸਿੰਘ ,ਜੈ ਸ਼ੰਕਰ ਸ਼ਰਮਾ ,ਗੱਜਨ ਸਿੰਘ ਮੀਡੀਆ ਸਲਾਹਕਾਰ, ਗੁਰਚਰਨ ਸਿੰਘ ਰੁਪਾਣਾ ਜਨਜਤੀ ਸੂਬਾ ਮੀਤ ਪ੍ਰਧਾਨ ,ਲਾਲ ਸਿੰਘ ਬਲਾਕ ਪ੍ਰਧਾਨ ,ਕੌਂਸਲਰ ਵਾਸਦੇਵ ਅਤੇ ਸਰਪੰਚ ਹਰਪਾਲ ਸਿੰਘ ਆਦਿ ਹਾਜ਼ਰ ਸਨ।