July 6, 2024 01:08:53
post

Jasbeer Singh

(Chief Editor)

Patiala News

ਲੋਕਾਂ ਦੇ ਪਿਆਰ ਸਦਕਾ ਕੌਮੀ ਪਾਰਟੀ ਬਣੀ ‘ਆਪ’: ਬਲਬੀਰ ਸਿੰਘ

post-img

ਪਟਿਆਲਾ ਤੋਂ ‘ਆਪ’ ਉਮੀਦਵਾਰ ਡਾ. ਬਲਬੀਰ ਸਿੰਘ (ਸਿਹਤ ਮੰਤਰੀ) ਨੇ ਹਲਕਾ ਵਿਧਾਇਕ ਗੁਰਲਾਲ ਘਨੌਰ ਤੇ ਹੋਰਨਾ ਆਗੂਆਂ ਨੂੰ ਨਾਲ਼ ਲੈ ਕੇ ਅੱਜ ਵਿਧਾਨ ਸਭਾ ਘਨੌਰ ਸਮੇਤ ਕਈ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਕੀਤੀਆਂ ਗਈਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ‘ਆਪ’ ਆਮ ਲੋਕਾਂ ਦੀ ਪਾਰਟੀ ਹੈ, ਜੋ ਆਪਣੀ ਲੋਕਪ੍ਰਿਯਤਾ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਨੇਕ ਸੋਚ ਅਤੇ ਯੋਜਨਾਬੰਦੀ ਤਹਿਤ ਇੱਕ ਦਹਾਕੇ ਦੇ ਅੰਦਰ ਹੀ ਨੈਸ਼ਨਲ ਪਾਰਟੀ ਬਣ ਗਈ ਹੈ। ਆਮ/ਗਰੀਬ ਘਰਾਂ ਦੇ ਮੁੰਡੇ ਕੁੜੀਆਂ 70 ਸਾਲਾਂ ਤੋਂ ਕਾਬਜ਼ ਵੱਖ ਵੱਖ ਪਾਰਟੀਆਂ ਦੇ ਦਿੱਗਜ਼ਾਂ ਨੂੰ ਹਰਾ ਕੇ ਵਿਧਾਇਕ ਬਣੇ ਹਨ। ‘ਆਪ’ ਨੇ ਭਾਜਪਾ, ਕਾਂਗਰਸ ਜਾਂ ਅਕਾਲੀ ਦਲ ਦੀ ਤਰ੍ਹਾਂ ਪਰਿਵਾਰਵਾਦ ਦੀ ਰਾਜਨੀਤੀ ਨਹੀ ਕੀਤੀ। ਘਨੌਰ ਦੇ ਪਿੰਡ ਮੰਡੋਲੀ, ਚਪੜ ਅਤੇ ਸੀਲ ਆਦਿ ਪਿੰਡਾਂ ’ਚ ਕੀਤੀਆਂ ਗਈਆਂ ਚੋਣ ਮੀਟਿੰਗਾਂ ਦੌਰਾਨ ਪਿੰਡ ਵਾਸੀਆਂ ਨਾਲ ਸੰਵਾਦ ਰਚਾਉਂਦਿਆਂ, ਆਪ ਉਮੀਦਵਾਰ ਨੇ ਕਿਹਾ ਕਿ ‘ਆਪ’ ਸਰਕਾਰ ਮੁੱਦਿਆਂ ’ਤੇ ਕੰਮ ਕਰਦੀ ਹੈ। ਸਰਕਾਰ ਵੱਲੋਂ ਮੁਫਤ ਬਿਜਲੀ, ਘਰ ਘਰ ਰਾਸ਼ਨ, ਟੇਲਾਂ ਤੱਕ ਨਹਿਰੀ ਪਾਣੀ, ਬਿਨਾਂ ਸਿਫਾਰਸ਼ ਨੌਕਰੀਆਂ, ਖਿਡਾਰੀਆਂ ਨੂੰ ਕੈਸ਼ ਇਨਾਮ, ਮੁਹੱਲਾ ਕਲੀਨਿਕ ਅਤੇ ਹੋਰ ਲੋਕ ਪੱਖੀ ਸਹੂਲਤਾਂ ਲੋਕਾਂ ਦੀ ਜੁਬਾਨ ’ਤੇ ਚੜ ਕੇ ਤਾਰੀਫ ਦਾ ਪਾਤਰ ਬਣੀਆਂ ਹੋਈਆਂ ਹਨ। ਇਸ ਮੌਕੇ ਘਨੌਰ ਤੋਂ ‘ਆਪ’ ਵਿਧਾਇਕ ਗੁਰਲਾਲ ਘਨੌਰ ਨੇ ਡਾ. ਬਲਬੀਰ ਸਿੰਘ ਨੂੰ ਘਨੌਰ ਹਲਕੇ ਵਿਚੋਂ ਸਭ ਤੋਂ ਵੱਧ ਲੀਡ ਦਿਵਾਉਣ ਦਾ ਭਰੋਸਾ ਦਿਵਾਇਆ। ਇਸ ਮੌਕੇ ਜਰਨੈਲ ਮਨੂੰ, ਇਕਬਾਲ ਮੰਡੌਲੀ ਤੇ ਗੁਰਪ੍ਰੀਤ ਧਮੌਲੀ ਸਮੇਤ ਹੋਰ ਵੀ ਮੌਜੂਦ ਸਨ। ਇਕਬਾਲ ਮੰਡੌਲੀ ‘ਆਪ’ ਵਿੱਚ ਸ਼ਾਮਲ ਹੋਣ ਤੋਂ ਇਨਕਾਰੀ ਘਨੌਰ (ਖੇਤਰੀ ਪ੍ਰਤੀਨਿਧ): ਪਿੰਡ ਮੰਡੌਲੀ ਦੀ ਫੇਰੀ ਮੌਕੇ ਵਿਧਾਇਕ ਗੁਰਲਾਲ ਘਨੌਰ ਵੱਲੋਂ ਅੱਜ ਪਿੰਡ ਦੇ ਸਾਬਕਾ ਸਰਪੰਚ ਇਕਬਾਲ ਮੰਡੌਲੀ ਦੇ ‘ਆਪ’ ਵਿੱਚ ਸ਼ਾਮਲ ਹੋਣ ਦਾ ਐਲਾਨ ਕਰਨ ’ਤੇ ‘ਆਪ’ ਉਮੀਦਵਾਰ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਇਕਬਾਲ ਸਿੰਘ ਦੇ ‘ਆਪ’ ਵਾਲ਼ਾ ਸਿਰੋਪਾ ਪਾਇਆ। ਇਸ ਮਗਰੋਂ ਡਾ ਬਲਬੀਰ ਦੀ ਮੀਡੀਆ ਟੀਮ ਨੇ ਇਕਬਾਲ ਸਿੰਘ ਦੀ ਸਿਰੋਪਾ ਲੈਂਦਿਆਂ ਦੀ ਤਸਵੀਰ ਵੀ ਮੀਡੀਆ ਨੂੰ ਜਾਰੀ ਕੀਤੀ। ਉਧਰ ਇਸ ਸਬੰਧੀ ਵਿਸ਼ੇਸ਼ ਗੱਲਬਾਤ ਦੌਰਾਨ ਇਕਬਾਲ ਸਿੰਘ ਮੰਡੌਲੀ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਪਾਰਟੀ ਐੱਮਸੀਪੀਆਈ (ਯੂ) ਵੱਲੋਂ ਪਟਿਆਲਾ ਅਤੇ ਲੁਧਿਆਣਾ ਤੋਂ ‘ਆਪ’ ਉਮੀਦਵਾਰਾਂ ਦੀ ਹਮਾਇਤ ਕਰਨ ਦਾ ਫੈਸਲਾ ਲਿਆ ਹੋਇਆ ਹੈ ਜਿਸ ਦੇ ਚੱਲਦਿਆਂ ਹੀ ਉਹ ਅੱਜ ‘ਆਪ’ ਉਮੀਦਵਾਰ ਡਾ. ਬਲਬੀਰ ਸਿੰਘ ਦੇ ਉਨ੍ਹਾਂ ਦੇ ਪਿੰਡ ਮੰਡੌਲੀ ਵਿੱਚ ਪਹੁੰਚਣ ’ਤੇ ਉਹ ਵੀ ਚੋਣ ਸਭਾ ’ਚ ਸ਼ਾਮਲ ਹੋਏ ਸਨ। ਉਨ੍ਹਾਂ ਮੰਨਿਆ ਕਿ ਆਪਣੀ ਪਾਰਟੀ ’ਚ ਸ਼ਾਮਲ ਕਰਨ ਦੇ ਇਰਾਦੇ ਨਾਲ ਸਿਹਤ ਮੰਤਰੀ ਨੇ ਉਸ ਨੂੰ ਸਿਰੋਪਾ ਭੇਟ ਕੀਤਾ ਸੀ। ਪਰ ਉਹ ਸਪੱਸ਼ਟ ਕਰਦੇ ਹਨ ਕਿ ਆਪਣੀ ਪਾਰਟੀ ਦੇ ਫੈਸਲੇ ਮੁਤਾਬਿਕ ਉਹ ‘ਆਪ’ ਉਮੀਦਵਾਰ ਦੇ ਹਮਾਇਤੀ ਜ਼ਰੂਰ ਹਨ, ਪਰ ਉਹ ‘ਆਪ’ ’ਚ ਸ਼ਾਮਲ ਨਹੀਂ ਹੋਏ

Related Post